ਰਵਾਇਤੀ ਪਾਰਟੀਆਂ ਦੇ ਰਾਹ ਪਈ ‘ਆਪ’ ਸਰਕਾਰ: ਪਸਸਫ : The Tribune India

ਰਵਾਇਤੀ ਪਾਰਟੀਆਂ ਦੇ ਰਾਹ ਪਈ ‘ਆਪ’ ਸਰਕਾਰ: ਪਸਸਫ

ਰਵਾਇਤੀ ਪਾਰਟੀਆਂ ਦੇ ਰਾਹ ਪਈ ‘ਆਪ’ ਸਰਕਾਰ: ਪਸਸਫ

ਮੋਗਾ ਵਿੱਚ ਪਸਸਫ ਦੀ ਰੋਸ ਰੈਲੀ ਨੂੰ ਸੰਬੋਧਨ ਕਰਦਾ ਹੋਇਆ ਆਗੂ।

ਨਿੱਜੀ ਪੱਤਰ ਪ੍ਰੇਰਕ

ਮੋਗਾ, 25 ਨਵੰਬਰ

ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਪਸਸਫ) ਵੱਲੋਂ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਅਮਰੀਕ ਸਿੰਘ ਮਸੀਤਾਂ, ਗੁਰਮੇਲ ਸਿੰਘ ਨਾਹਰ, ਭੂਪਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਇਥੇ ਬੱਸ ਅੱਡੇ ਉੱਤੇ ਰੋਸ ਰੈਲੀ ਕੀਤੀ ਗਈ।

ਇਸ ਮੌਕੇ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜੀਆਂ ਉਮੀਦਾਂ ਨਾਲ ਸੱਤਾ ’ਚ ਲਿਆਂਦਾ ਸੀ ਕਿਉਂਕਿ ਪਹਿਲੀਆਂ ਦੋਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਲੁੱਟ ਮਚਾਈ ਹੋਈ ਸੀ। ਭਾਵੇਂ ਇਹ ਪਾਰਟੀ ਕੁਝ ਕੰਮ ਚੰਗੇ ਕਰ ਰਹੀ ਹੈ ਪਰ ਇਸ ਪਾਰਟੀ ਨੇ ਸਰਕਾਰ ਬਣਾਉਣ ਲਈ ਚੋਣਾਂ ਵਿੱਚ ਵਾਅਦੇ ਤਾਂ ਬਹੁਤਕੀਤੇ ਪਰ ਇਹ ਪੂਰੇ ਕਰਨ ਦਾ ਚੇਤਾ ਭੁਲਾ ਦਿੱਤਾ ਹੈ। ਇਹ ਸਰਕਾਰ ਤਾਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਜਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਸਮਾਂ ਵੀ ਨਹੀਂ ਕੱਢ ਰਹੀ। ਇਹ ਸਰਕਾਰ ਕੰਮ ਘੱਟ ਤੇ ਢੰਡੋਰਾ ਜ਼ਿਆਦਾ ਪਿੱਟ ਰਹੀ ਹੈ। ਥਾਂ ਥਾਂ ’ਤੇ ਵੱਡੇ ਵੱਡੇ ਹੋਰਡਿੰਗਜ਼ ਸਰਕਾਰ ਦੇ ਕੰਮਾਂ ਦੀ ਮਸ਼ਹੂਰੀ ਕਰਨ ਲਈ ਲਾ ਕੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਹਰ ਰੋਜ਼ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ ਵਿੱਚ ਦੇ ਕੇ ਆਪਣੀ ਪਿੱਠ ਥਾਪੜੀ ਜਾ ਰਹੀ ਹੈ। ਜਦੋਂਕਿ ਜੇ ਸਰਕਾਰ ਕੰਮ ਕਰੇ ਤਾਂ ਇਸ ਦੇ ਕੰਮ ਲੋਕਾਂ ’ਚ ਖੁਦ ਹੀ ਦਿੱਸਣ ਲੱਗ ਜਾਣਗੇ। ਇਸ ਸਰਕਾਰ ਦੇ ਮੰਤਰੀ ਤੇ ਵਿਧਾਇਕ ਪਹਿਲਾਂ ਵਾਲੀਆਂ ਸਰਕਾਰਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਰਹੇ ਹਨ। ਮੰਤਰੀਆਂ ਵਿਧਾਇਕਾਂ ਨਾਲ ਗੱਡੀਆਂ ਦੇ ਵੱਡੇ ਵੱਡੇ ਕਾਫ਼ਲਿਆਂ ’ਤੇ ਬੇਲੋੜਾ ਖਰਚ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਕੀਮ ਵਰਕਰਾਂ ਨੂੰ ਮਿਨੀਮਮ ਵੇਜ ਦੇ ਕਾਨੂੰਨ ਅਧੀਨ ਲਿਆ ਕੇ ਉਨ੍ਹਾਂ ਨੂੰ ਮੁਲਾਜ਼ਮ ਦਾ ਦਰਜਾ ਦੇਵੇ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਜਾਵੇ, ਪੈਨਸ਼ਨਰਾਂ ਨੂੰ ਵੀ ਮੁਲਾਜ਼ਮਾਂ ਵਾਂਗ 2.59 ਦਾ ਗੁਣਾਂਕ ਦਿੱਤਾ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਠੇਕੇ ਤੇ ਆਊਟ ਸੋਰਸ ਰਾਹੀਂ ਭਰਤੀ ਬੰਦ ਕਰਕੇ ਸਾਰੇ ਵਿਭਾਗਾਂ ’ਚ ਰੈਗੂਲਰ ਭਰਤੀ ਕੀਤੀ ਜਾਵੇ, ਡੀ.ਏ. ਦੀ ਰਹਿੰਦੀ ਕਿਸ਼ਤ ਤੁਰੰਤ ਦਿੱਤੀ ਜਾਵੇ, ਸੋਧੇ ਸਕੇਲਾਂ ਦਾ ਬਕਾਇਆ ਯਕਮੁਸ਼ਤ ਦਿੱਤਾ ਜਾਵੇ। ਇਸ ਮੌਕੇ ਦਰਸ਼ਨ ਲਾਲ, ਚਮਨ ਲਾਲ ਸੰਗੇਲੀਆ, ਨਿੰਦਰ ਕੌਰ, ਅਮਨ ਕੌਰ, ਹਰੀਬਹਾਦਰ ਬਿੱਟੂ, ਸੁਰਿੰਦਰ ਸਿੰਘ ਬਰਾੜ, ਗੁਰਜੰਟ ਸਿੰਘ ਕੋਕਰੀ, ਚਮਕੌਰ ਸਿੰਘ ਡਗਰੂ ਆਦਿ ਨੇ ਸੰਬੋਧਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਸ਼ਹਿਰ

View All