DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਰਾਬ ਦੀਆਂ 350 ਪੇਟੀਆਂ ਬਰਾਮਦ

ਸੀ ਆਈ ਏ ਏਲਨਾਬਾਦ ਪੁਲੀਸ ਟੀਮ ਨੇ ਪਿੰਡ ਧੌਲਪਾਲੀਆ ਨੇਡ਼ੇ ਛਾਪਾ ਮਾਰ ਕੇ ਕੀਤੀ ਬਰਾਮਦਗੀ

  • fb
  • twitter
  • whatsapp
  • whatsapp
Advertisement

ਹੋਲੀ ਮੌਕੇ ਗ਼ੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ’ਤੇ ਸ਼ਿਕੰਜਾ ਕੱਸਦਿਆਂ ਸੀ ਆਈ ਏ ਏਲਨਾਬਾਦ ਪੁਲੀਸ ਟੀਮ ਨੇ ਧੌਲਪਾਲੀਆ ਪਿੰਡ ਕੋਲ ਛਾਪਾ ਮਾਰਦਿਆਂ ਕਰੀਬ 8,40,000 ਰੁਪਏ ਦੀ ਦੇਸੀ ਸ਼ਰਾਬ ਦੀਆਂ 350 ਪੇਟੀਆਂ (4,200 ਬੋਤਲਾਂ) ਜ਼ਬਤ ਕੀਤੀਆਂ ਹਨ। ਜ਼ਿਲ੍ਹਾ ਪੁਲੀਸ ਕਪਤਾਨ ਦੀਪਕ ਸਹਾਰਨ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਧੌਲਪਾਲੀਆ ਵਿੱਚ ਸ਼ਰਾਬ ਦੇ ਠੇਕੇ ਤੇ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਸ਼ਰਾਬ ਉਤਾਰੀ ਜਾ ਰਹੀ ਹੈ। ਏਲਨਾਬਾਦ ਸੀ ਆਈ ਏ ਸਟਾਫ਼ ਦੀ ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਛਾਪਾ ਮਾਰਿਆ ਜਿਸ ਦੌਰਾਨ ਵੱਡੀ ਮਾਤਰਾ ਵਿੱਚ ਦੇਸੀ ਸ਼ਰਾਬ ਨਾਲ ਭਰੀ ਪਿਕਅੱਪ ਗੱਡੀ ਜ਼ਬਤ ਕੀਤੀ ਗਈ। ਜਦੋਂ ਗੱਡੀ ਚਾਲਕ ਨੂੰ ਵਾਹਨ ਦੇ ਦਸਤਾਵੇਜ਼ ਅਤੇ ਸ਼ਰਾਬ ਨਾਲ ਸਬੰਧਤ ਲਾਇਸੈਂਸ ਅਤੇ ਪਰਮਿਟ ਦਿਖਾਉਣ ਲਈ ਕਿਹਾ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਸ਼ੱਕ ਦੇ ਆਧਾਰ ’ਤੇ ਪੁਲੀਸ ਟੀਮ ਨੇ ਪਿਕਅੱਪ ਗੱਡੀ ਦੀ ਤਲਾਸ਼ੀ ਲਈ ਅਤੇ 350 ਪੇਟੀਆਂ (ਲਗਭਗ 4,200 ਬੋਤਲਾਂ) ਦੇਸੀ ਸ਼ਰਾਬ ਬਰਾਮਦ ਕੀਤੀ। ਪੁਲੀਸ ਮੁਤਾਬਕ ਜ਼ਬਤ ਕੀਤੀ ਗਈ ਨਾਜਾਇਜ਼ ਸ਼ਰਾਬ ਦੀ ਅਨੁਮਾਨਤ ਕੀਮਤ ਲਗਭਗ 8 ਲੱਖ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਰਣਬੀਰ ਸਿੰਘ ਉਰਫ਼ ਧੀਰਾ ਵਾਸੀ ਚਾਹੂਵਾਲੀ, ਰਾਜਸਥਾਨ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਜ਼ਬਤ ਕੀਤੀ ਗਈ ਸ਼ਰਾਬ ਤਲਵਾੜਾ ਖੇਤਰ ਵਿੱਚ ਸਪਲਾਈ ਕਰਨ ਲਈ ਲਿਆਂਦੀ ਗਈ ਸੀ। ਮੁਲਜ਼ਮ ਵਿਰੁੱਧ ਏਲਨਾਬਾਦ ਪੁਲੀਸ ਥਾਣੇ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

Advertisement
Advertisement
×