ਏਟੀਐੱਮ ਬਦਲ ਕੇ 3.03 ਲੱਖ ਦੀ ਨਕਦੀ ’ਤੇ ਹੱਥ ਕੀਤਾ ਸਾਫ਼

ਏਟੀਐੱਮ ਬਦਲ ਕੇ 3.03 ਲੱਖ ਦੀ ਨਕਦੀ ’ਤੇ ਹੱਥ ਕੀਤਾ ਸਾਫ਼

ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਜੁਲਾਈ

ਇਥੇ ਸਿਟੀ ਪੁਲੀਸ ਨੇ ਅਜਿਹੇ ਨੌਸਰਬਾਜ਼ ਨੂੰ ਕਾਬੂ ਕੀਤਾ ਹੈ ਜੋ ਧੋਖੇ ਨਾਲ ਏਟੀਐੱਮ ਬਦਲ ਕੇ ਲੋਕਾਂ ਦੇ ਬੈਂਕ  ਖਾਤਿਆਂ ਵਿੱਚੋਂ ਨਗਦੀ ਕਢਵਾ ਲੈਂਦਾ ਸੀ। ਪੁਲੀਸ ਨੇ ਮੁਲਜ਼ਮ ਕੋਲੋਂ 2,67 ਲੱਖ ਨਗਦੀ ਤੇ ਵੱਖ-ਵੱਖ ਬੈਂਕਾਂ ਦੇ ਏਟੀਐੱਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। 

ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਅਨੁਸਾਰ ਬਜ਼ੁਰਗ ਹਰਚੰਦ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਇੰਦਰ ਸਿੰਘ ਗਿੱਲ ਨਗਰ ਮੋਗਾ ਨੇ ਪੁਲੀਸ ਪਾਰਟੀ ਨੂੰ ਦੱਸਿਆ ਕਿ  ਉਸ ਨੇ 25 ਜੂਨ ਨੂੰ ਯੂਕੋ ਬੈਂਕੇ ਦੇ ਲੁਧਿਆਣਾ-ਮੋਗਾ-ਫ਼ਿਰੋਜ਼ਪੁਰ ਕੌਮੀ ਮਾਰਗ ਸਥਿੱਤ ਏਟੀਐਮ ਕਾਰਡ ਰਾਹੀਂ 4 ਹਜ਼ਾਰ ਦੀ ਨਗਦੀ ਕਢਵਾਈ ਸੀ। ਇਸ ਦੌਰਾਨ ਇੱਕ ਨੋਜਵਾਨ ਜਿਸ ਦੀ ਹੁਣ ਪਛਾਣ ਜਗਜੀਤ ਸਿੰਘ ਉਰਫ ਲਾਡੀ ਵਾਸੀ ਪੁਰਾਣਾ ਪੱਤੀ ਬਾਘਾਪੁਰਾਣਾ ਵਜੋਂ ਹੋਈ ਹੈ, ਏਟੀਐਮ ਮਸ਼ੀਨ ਕੋਲ ਆ ਗਿਆ ਅਤੇ ਉਸ ਦਾ ਕੋਡ ਨੋਟ ਕਰ ਲਿਆ। ਉਹ ਆਪਣਾ ਏਟੀਐੱਮ ਜੇਬ ਵਿੱਚ ਪਾਉਣ ਲੱਗਾ ਤਾਂ ਨੌਜਵਾਨ ਨੇ ਆਪਣੀ ਕੂਹਣੀ ਨਾਲ ਉਸ ਦੀ ਬਾਂਹ  ਨੂੰ ਠੋਲਾ ਮਾਰਿਆ। ਇਸ ਝਟਕੇ ਨਾਲ ਉਸਦੇ ਹੱਥੋ ਏਟੀਐਮ ਕਾਰਡ ਥੱਲੇ ਡਿੱਗ ਪਿਆ ਤਾਂ ਨੌਜਵਾਨ ਨੇ  ਹਮਦਰਦੀ ਬਹਾਨੇ ਏਟੀਐਮ ਕਾਰਡ ਫਰਸ਼ ਤੋਂ ਚੁੱਕ ਲਿਆ ਅਤੇ ਬਦਲ ਕੇ ਉਸ ਨੂੰ ਹੋਰ ਏਟੀਐਮ ਕਾਰਡ ਦੇ ਦਿੱਤਾ। ਇਸ ਮਗਰੋਂ ਵੱਖ ਵੱਖ ਤਰੀਕਾਂ ਵਿੱਚ ਉਸ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਂਦਾ ਰਿਹਾ। ਉਹ ਮੋਬਾਈਲ ’ਤੇ ਮੈਸਿਜ ਨਹੀਂ ਪੜ੍ਹ ਸਕਿਆ। ਉਸ ਨੇ 9 ਜੁਲਾਈ ਨੂੰ ਅਚਾਨਕ ਮੈਸਿਜ ਪੜ੍ਹਿਆ ਅਤੇ  ਬੈਂਕ ਵਿੱਚੋਂ ਪੜਤਾਲ ਕੀਤੀ ਤਾਂ ਉਸ ਦੇ ਖਾਤੇ ਵਿੱਚੋਂ 3.03 ਲੱਖ ਦੀ ਨਗਦੀ ਨਿਕਲ ਚੁੱਕੀ ਸੀ। ਸੀਸੀਟੀਵੀ ਕੈਮਰਿਆਂ ਤੋਂ ਮੁਲਜ਼ਮ ਦੀ ਪਛਾਣ ਹੋ ਗਈ ਹੈ। ਪੁਲੀਸ ਨੇ ਮੁਲਜਮ ਕੋਲੋਂ 2 ਲੱਖ 67 ਹਜ਼ਾਰ 500 ਰੁਪਏ ਨਗਦੀ ਤੇ ਵੱਖ-ਵੱਖ ਬੈਂਕਾਂ ਦੇ ਏਟੀਐੱਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜਮ ਖ਼ਿਲਾਫ਼ ਥਾਣਾ ਸਿਟੀ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਮੁਲਜ਼ਮ ਤੋਂ ਪੁੱਛ-ਗਿੱਛ ਕਰ ਰਹੀ ਹੈ।

ਏਟੀਐੱਮ ਲੁੱਟਣ ਦੀ ਕੋਸ਼ਿਸ਼

ਜੈਤੋ (ਪੱਤਰ ਪੇ੍ਰਕ): ਲੰਘੀ ਰਾਤ ਅਣਪਛਾਤੇ ਵਿਅਕਤੀਆਂ ਨੇ ਪਿੰਡ ਮੱਤਾ ’ਚ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ’ਚੋਂ ਨਕਦੀ ਕੱਢਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਬੈਂਕ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਿਕ ਕਰੀਬ ਚਾਰ ਆਦਮੀ ਰਾਤ ਨੂੰ ਇਕ ਵਜੇ ਉਥੇ ਆਏ। ਉਹ ਗੈਸ ਕਟਰ ਨਾਲ ਏਟੀਐਮ ਕੈਬਿਨ ਦੇ ਬਾਹਰ ਲੱਗੇ ਸ਼ਟਰ ਦੇ ਤਾਲਿਆਂ ਨੂੰ ਕੱਟ ਕੇ ਅੰਦਰ ਵੜੇ। ਫਿਰ ਉਨ੍ਹਾਂ ਗੈਸ ਕਟਰ ਦੀ ਮੱਦਦ ਨਾਲ ਹੀ ਏਟੀਐਮ ਨੂੰ ਕੱਟ ਕੇ ਉਸ ਵਿਚੋਂ ਨਕਦੀ ਕੱਢਣ ਦੇ ਯਤਨ ਕੀਤੇ। ਡੀਐਸਪੀ ਜੈਤੋ ਪਰਮਿੰਦਰ ਸਿੰਘ ਅਤੇ ਐਸਐਚਓ ਜੈਤੋ ਦਲਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਬੈਂਕ ਮੈਨੇਜਰ ਅਤੁਲ ਚੰਦਰਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All