ਸਰਕਾਰੀ ਬੇਰੁਖ਼ੀ ਕਾਰਨ 25 ਬੈੱਡਾਂ ਵਾਲਾ ਹਸਪਤਾਲ ਬੰਦ

ਸਰਕਾਰੀ ਬੇਰੁਖ਼ੀ ਕਾਰਨ 25 ਬੈੱਡਾਂ ਵਾਲਾ ਹਸਪਤਾਲ ਬੰਦ

ਪਿੰਡ ਸੇਖਾ ਕਲਾਂ ਤੇ ਠੱਠੀ ਭਾਈ ਦੀ ਹੱਦ ’ਤੇ ਬਣੇ ਹਸਪਤਾਲ ਦੀ ਇਮਾਰਤ।

ਮਹਿੰਦਰ ਸਿੰਘ ਰੱਤੀਆਂ

ਮੋਗਾ, 23 ਨਵੰਬਰ

ਇਥੇ ਪਿੰਡ ਸੇਖਾ ਕਲਾਂ ਤੇ ਠੱਠੀ ਭਾਈ ਦੋ ਪਿੰਡਾਂ ਦੀ ਹੱਦ ’ਤੇ ਸਾਢੇ 8 ਏਕੜ ਜ਼ਮੀਨ ਵਿੱਚ 52 ਪਿੰਡਾਂ ਦੀ ਸਹੂਲਤਾਂ ਲਈ ਉਸਾਰਿਆ 25 ਬੈੱਡਾਂ ਵਾਲਾ ਸਰਕਾਰੀ ਹਸਪਤਾਲ ਸਰਕਾਰੀ ਬੇਰੁਖ਼ੀ ਕਾਰਨ ਕਰੀਬ ਦੋ ਦਹਾਕੇ ਤੋਂ ਬੰਦ ਪਿਆ ਹੈ। ਲੋਕਾਂ ਵੱਲੋਂ ਫੰਡ ਇਕੱਠਾ ਕਰਕੇ ਹਸਪਤਾਲ ’ਚ ਸਟਾਫ਼ ਤਾਇਨਾਤ ਆਦਿ ਲਈ ’ਪੰਜਾਬ ਹਰਿਆਣਾ ਹਾਈ ਕੋਰਟ ’ਚ ਰਿੱਟ ਦਾਇਰ ਕੀਤੀ ਗਈ ਹੈ। ਦੂਜੇ ਪਾਸੇ ਮੁੱੱਖ ਮੰੰਤਰੀ ਕੈਪਟਨ ਅਮਰਿੰੰਦਰ ਸਿੰੰਘ ਨੇ ਮੋਗਾ ਜ਼ਿਲ੍ਹੇ ’ਚ 5 ਤੰਦਰੁਸਤ ਸਿਹਤ ਕੇਂਦਰਾਂ ਪਿੰਡ ਮਹਿਣਾ, ਤੋਤਾ ਸਿੰਘ ਵਾਲਾ, ਕਪੂਰੇ, ਤਖਾਣਬੱਧ ਅਤੇ ਖੋਸਾ ਪਾਂਡੋ ਸਣੇ ਸੂੂਬੇ ’ਚ 107 ਕੇਂਦਰਾਂ ਦਾ ਵਰਚੂਅਲ ਉਦਘਾਟਨ ਕੀਤਾ ਹੈ, ਪਰ ਇਸ ਹਸਪਤਾਲ ਉੱੱਤੇ ਸਵੱਲੀ ਨਜ਼ਰ ਨਹੀਂ ਪਈ। ਗੁਰੂ ਹਰਗੋਬਿੰਦ ਸਿੰਘ ਵੈੱਲਫ਼ੇਅਰ ਕਲੱਬ ਸੇਖਾ ਕਲਾਂ ਦੇ ਆਗੂਆਂ, ਸਮਾਜ ਸੇਵੀ ਡਾ. ਰਾਜ ਦੁਲਾਰ ਸਿੰਘ ਸੇਖਾ, ਗੁਰਤੇਜ਼ ਸਿੰਘ ਮਾੜੀ ਅਤੇ ਚਮਕੌੌਰ ਸਿੰੰਘ ਧਾਲੀਵਾਲ ਨੇ ਕਿਹਾ ਕਿ ਫੰਡ ਇਕੱਠਾ ਕਰਕੇ ਹਸਪਤਾਲ ਚਾਲੂ ਕਰਨ ਲਈ ਪੰਜਾਬ ਹਰਿਆਣਾ ਹਾਈ ਕੋਰਟ ’ਚ ਰਿੱਟ ਦਾਇਰ ਕੀਤੀ ਗਈ ਹੈ, ਜਿਸ ਦੀ ਅਗਲੀ ਸੁਣਵਾਈ ਲਈ 30 ਜਨਵਰੀ ਨੂੰ ਹੋਵੇਗੀ ਹੈ। ਇਸ ਹਸਪਤਾਲ ਦਾ ਉਤਘਾਟਨ 1958 ਵਿੱਚ ਸੂਬੇ ਦੇ ਤਤਕਾਲੀ ਗ੍ਰਹਿ ਮੰਤਰੀ ਗਿਆਨ ਸਿੰਘ ਰਾੜੇਵਾਲੇ ਨੇ ਕੀਤਾ ਸੀ। ਦੱਸਣਯੋਗ ਹੈ ਕਿ ਮਾਲਵਾ ਖੇਤਰ ਬਿਮਾਰੀਆਂ ਦੀ ਮਾਰ ਹੇਠ ਹੈ, ਹਸਪਤਾਲ ਦੀ ਅਣਦੇਖੀ ਗਰੀਬ ਮਰੀਜ਼ਾਂ ਦੀ ਲੁੱਟ ਦਾ ਸਬੱਬ ਬਣੀ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All