ਪਿੰਡ ਕੈਰੇ ਵਿੱਚ 19 ਏਕੜ ਕਣਕ ਦੀ ਫ਼ਸਲ ਸੜੀ

ਪਿੰਡ ਕੈਰੇ ਵਿੱਚ 19 ਏਕੜ ਕਣਕ ਦੀ ਫ਼ਸਲ ਸੜੀ

ਅੱਗ ਨੂੰ ਬੁਝਾਉਣ ਦਾ ਯਤਨ ਕਰਦੇ ਹੋਏ ਕਿਸਾਨ।

ਲਖਵੀਰ ਸਿੰਘ ਚੀਮਾ

ਟੱਲੇਵਾਲ, 15 ਅਪਰੈਲ

ਬਰਨਾਲਾ ਜ਼ਿਲ੍ਹੇ ਦੇ ਪਿੰਡ ਕੈਰੇ ਵਿੱਚ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਅਨਾਊਂਸਮੈਂਟਾਂ ਕਰਵਾ ਕੇ ਟਰੈਕਟਰਾਂ ਅਤੇ ਮਿਨੀ ਫ਼ਾਇਰ ਟੈਂਕੀਆਂ ਨਾਲ ਅੱਗ ਬੁਝਾਉਣ ਦੇ ਯਤਨ ਕੀਤੇ ਗਏ। ਫ਼ਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਕਿਸਾਨਾਂ ਵੱਲੋਂ ਲਗਭਗ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਕਣਕ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਤੇ ਅੱਗ ਬੁਝਾਉਣ ਤੱਕ 19 ਏਕੜ ਦੇ ਕਰੀਬ ਕਣਕ ਦੀ ਫ਼ਸਲ ਮੱਚ ਕੇ ਸੁਆਹ ਹੋ ਗਈ। ਇਸੇ ਦੌਰਾਨ 40 ਏਕੜ ਤੂੜੀ ਦਾ ਟਾਂਗਰ ਵੀ ਸੜ ਗਿਆ।

ਇਸ ਅੱਗ ਕਾਰਨ ਕਿਸਾਨ ਜੱਗਾ ਸਿੰਘ ਕੈਰੇ ਦੀ ਸਾਢੇ ਤਿੰਨ ਏਕੜ ਕਣਕ, ਚਰਨਜੀਤ ਸਿੰਘ ਦੀ 2 ਏਕੜ ਕਣਕ, ਬਬਲੂ ਸਿੰਘ ਦੀ 5 ਏਕੜ ਕਣਕ, ਗੁਰਜੀਤ ਸਿੰਘ ਦੀ 2 ਏਕੜ ਕਣਕ, ਅਜੈਬ ਸਿੰਘ ਚੀਮਾ ਦੀ 2 ਏਕੜ ਕਣਕ, ਸੁਰਜੀਤ ਸਿੰਘ ਕੈਰੇ ਦੀ ਇੱਕ ਏਕੜ ਕਣਕ, ਨਾਈਵਾਲ ਦੇ ਇੱਕ ਕਿਸਾਨ ਦੀ 4 ਏਕੜ ਕਣਕ ਸੜ ਕੇ ਰਾਖ਼ ਬਣ ਗਈ। ਤੂੜੀ ਦੇ ਟਾਂਗਰ ਸੜਨ ਵਾਲਿਆਂ ਵਿੱਚ ਕਿਸਾਨ ਮਲਕੀਤ ਸਿੰਘ ਦਾ 8 ਏਕੜ, ਰਣਵੀਰ ਸਿੰਘ ਦਾ 13 ਏਕੜ, ਸਿਕੰਦਰ ਸਿੰਘ 12 ਏਕੜ, ਛੰਨਾਂ ਵਾਲੇ ਕਿਸਾਨ ਦਾ 6 ਏਕੜ, ਸੁਰਜੀਤ ਸਿੰਘ 7 ਏਕੜ ਨਾੜ, ਗੁਰਤੇਜ ਸਿੰਘ ਚੀਮਾ 4 ਏਕੜ ਅਤੇ ਜਲਾਦੀਵਾਲ ਵਾਲੇ ਕਿਸਾਨ ਦਾ ਵੀ ਕਈ ਏਕੜ ਕਣਕ ਦਾ ਨਾੜ ਸੜ ਗਿਆ।

ਮੁਆਵਜ਼ੇ ਲਈ ਅਪੀਲ

ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਭੱਟ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਫ਼ਸਲ ਸੜੀ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਘੱਟੋ ਘੱਟ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦੇਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All