ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18 ਲੱਖ ਠੱਗੇ
ਇੱਥੋਂ ਨੇੜਲੇ ਪਿੰਡ ਮੱਲੂਵਲੀਏ ਵਾਲਾ ਦੇ ਇੱਕ ਨੌਜਵਾਨ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 18 ਲੱਖ 12 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੱਲਾਂਵਾਲਾ ਪੁਲੀਸ ਨੇ 9 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮੱਲੂਵਲੀਏ ਵਾਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਗਗਨਪ੍ਰੀਤ ਕੌਰ, ਰਛਪਾਲ ਸਿੰਘ, ਕਿੰਦਰ ਕੌਰ, ਹੀਰਾ ਸਿੰਘ ਵਾਸੀਆਨ ਪਿੰਡ ਸੂਬਾ ਜਦੀਦ, ਮੋਹਿਤ ਵਾਸੀ ਮੇਨ ਬਾਜ਼ਾਰ ਫਿਰੋਜ਼ਪੁਰ ਕੈਂਟ, ਅੰਗਰੇਜ਼ ਸਿੰਘ ਵਾਸੀ ਕਲਾਨ ਕਾਲੋਨੀ, ਕਿਲਚੀ ਕਦੀਮ ਫ਼ਿਰੋਜ਼ਪੁਰ, ਲਖਵਿੰਦਰ ਸਿੰਘ ਉਰਫ ਦੀਪੂ ਵਾਸੀ ਲਾਲ ਕੁੜਤੀ ਏਰੀਆ ਫਿਰੋਜ਼ਪੁਰ ਛਾਉਣੀ, ਹਰਕਰਨਜੀਤ ਸਿੰਘ ਤੇ ਹਰਜਿੰਦਰ ਸਿੰਘ ਵਾਸੀ ਸੂਬਾ ਜਦੀਦ ਨੇ ਉਸ ਨੂੰ ਵਿਦੇਸ਼ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 18 ਲੱਖ 12 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਾਰ-ਵਾਰ ਮੰਗਣ ’ਤੇ ਵੀ ਦਿੱਤੇ ਹੋਏ ਪੈਸੇ ਵਾਪਸ ਨਹੀਂ ਕੀਤੇ ਗਏ। ਡੀ ਐੱਸ ਪੀ ਜਸਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
