DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਕਹਾਣੀ ਪੰਜਾਬ’ ਦਾ 106ਵਾਂ ਅੰਕ ਰਿਲੀਜ਼

ਇੱਥੇ ਮਰਹੂਮ ਨਾਵਲਕਾਰ ਰਾਮ ਸਰੂਪ ਅਣਖੀ ਦੇ ਗ੍ਰਹਿ ਵਿਖੇ ਪੰਜਾਬੀ ਦੇ ਸਾਹਿਤਿਕ ਰਸਾਲੇ ‘ਕਹਾਣੀ ਪੰਜਾਬ’ ਦਾ 106 ਵਾਂ ਸਲਾਨਾਂ ਅੰਕ (ਜਨਵਰੀ -ਦਸੰਬਰ 2026) ਰਿਲੀਜ਼ ਕੀਤਾ ਗਿਆ। ਰਸਾਲੇ ਦੇ ਸੰਪਾਦਕ ਤੇ ਅਣਖੀ ਦੇ ਬੇਟੇ ਡਾ. ਕ੍ਰਾਂਤੀ ਪਾਲ (ਮੁਸਲਿਮ ਯੂਨੀਵਰਸਿਟੀ ਅਲੀਗੜ੍ਹ) ਨੇ...

  • fb
  • twitter
  • whatsapp
  • whatsapp
Advertisement

ਇੱਥੇ ਮਰਹੂਮ ਨਾਵਲਕਾਰ ਰਾਮ ਸਰੂਪ ਅਣਖੀ ਦੇ ਗ੍ਰਹਿ ਵਿਖੇ ਪੰਜਾਬੀ ਦੇ ਸਾਹਿਤਿਕ ਰਸਾਲੇ ‘ਕਹਾਣੀ ਪੰਜਾਬ’ ਦਾ 106 ਵਾਂ ਸਲਾਨਾਂ ਅੰਕ (ਜਨਵਰੀ -ਦਸੰਬਰ 2026) ਰਿਲੀਜ਼ ਕੀਤਾ ਗਿਆ। ਰਸਾਲੇ ਦੇ ਸੰਪਾਦਕ ਤੇ ਅਣਖੀ ਦੇ ਬੇਟੇ ਡਾ. ਕ੍ਰਾਂਤੀ ਪਾਲ (ਮੁਸਲਿਮ ਯੂਨੀਵਰਸਿਟੀ ਅਲੀਗੜ੍ਹ) ਨੇ ਚਾਰ ਸੌ ਪੰਨਿਆਂ ਦਾ ਇਹ ਅੰਕ ਰਿਲੀਜ਼ ਕਰਦਿਆਂ ਨੇ ਕਿਹਾ ਕਿ ਇਸ ਵਾਰ ਦੇ ਸੰਪਾਦਕੀ ਵਿਚ ਇੱਕ ਵਿਸ਼ੇਸ਼ ਸੰਪਾਦਕੀ ਲੇਖ ਕਵੀ ਅਸ਼ੋਕ ਵਾਜਪਾਈ ਦਾ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰ ਦੀ ਤਰਾਂ ਇੱਕ ਨਵੇਂ ਲੇਖਕ ਰਾਕੇਸ਼ ਅਨੰਦ ਦੇ ਨਵੇਂ ਨਾਵਲ ‘ਆਨੰਦ ਸਾਬ੍ਹ ਦਾ ਕੀ ਹਾਲ ਏ ‘ ਛਾਪਿਆ ਗਿਆ ਹੈ ਤੇ ਤ੍ਰਿਪਤਾ ਕੇ ਸਿੰਘ, ਕੁਲਦੀਪ ਕੌਰ ਭੁੱਲਰ, ਕੁਮਾਰ ਜਗਦੇਵ, ਜਸਵੀਰ ਕੌਰ, ਮੁਖਤਿਆਰ ਸਿੰਘ ਅਤੇ ਅੰਜਨਾ ਸ਼ਿਵਦੀਪ ਦੀਆਂ ਯਾਦਾਂ ਸ਼ਾਮਲ ਹਨ । ਗੁਆਂਢੀ ਮੁਲਕਾਂ ਜਿਵੇਂ ਕਿ ਚੀਨ, ਬੰਗਲਾਦੇਸ਼, ਮਿਆਂਮਾਰ, ਨੇਪਾਲ, ਭੂਟਾਨ, ਸ਼੍ਰੀ ਲੰਕਾ,ਪਾਕਿਸਤਾਨ ਦੇ ਲੇਖਕਾਂ ਦੀਆਂ ਸੱਤ ਅਨੁਵਾਦਿਤ ਕਹਾਣੀਆਂ ਅਤੇ ਭਾਰਤੀ ਕਥਾ ਅਧੀਨ ਉਰਦੂ, ਹਿੰਦੀ, ਉੜੀਆ, ਮਲਿਆਲਮ, ਪੰਜਾਬੀ, ਮਰਾਠੀ ਅਤੇ ਕੰਨੜ ਦੀਆਂ ਸੱਤ ਅਨੁਵਾਦਿਤ ਕਹਾਣੀਆਂ ਵੀ ਵਿਸ਼ੇਸ਼ ਆਕਰਸ਼ਣ ਹਨ। ਇਸ ਮੌਕੇ ਬੂਟਾ ਸਿੰਘ ਚੌਹਾਨ ਆਦਿ ਹਾਜ਼ਰ ਸਨ।

Advertisement
Advertisement
×