ਨਾਕਾਬੰਦੀ ਦੇ ਬਾਵਜੂਦ ਫਾਇਰਿੰਗ ਕਰਕੇ ਦੁਕਾਨ ਤੋਂ 1.20 ਲੱਖ ਲੁੱਟੇ

ਨਾਕਾਬੰਦੀ ਦੇ ਬਾਵਜੂਦ ਫਾਇਰਿੰਗ ਕਰਕੇ ਦੁਕਾਨ ਤੋਂ 1.20 ਲੱਖ ਲੁੱਟੇ

ਮੰਡੀ ਕਿੱਲਿਆਂਵਾਲੀ ਵਿੱਚ ਮਾਰਬਲ ਦੁਕਾਨ ’ਚ ਸੀਸੀਟੀਵੀ ਫੁਟੇਜ਼ ’ਚ ਵਾਰਦਾਤ ਸਮੇਂ ਦੁਕਾਨ ’ਚ ਪਿਸਤੌਲ ਤਾਣੀ ਖੜ੍ਹੇ ਲੁਟੇਰੇ।

ਇਕਬਾਲ ਸਿੰਘ ਸ਼ਾਂਤ
ਲੰਬੀ, 7 ਜੁਲਾਈ

‘ਡਰਾਮੇਬਾਜ਼’ ਖਾਕੀ ਨਾਕੇਬੰਦੀ ਵਿਚਕਾਰ ਬੀਤੀ ਰਾਤ ਚਾਰ ਹਥਿਆਰਬੰਦ ਲੁਟੇਰਿਆਂ ਨੇ ਮੰਡੀ ਕਿੱਲਿਆਂਵਾਲੀ ਵਿੱਚ ਕੌਮੀ ਸ਼ਾਹ ਰਾਹ-9 ’ਤੇ ਇੱਕ ਮਾਰਬਲ-ਸੈਨੇਟਰੀ ਦੀ ਦੁਕਾਨ ’ਚ ਫਾਇਰਿੰਗ ਕਰਕੇ 1.20 ਲੱਖ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਲੁੱਟੇਰਿਆਂ ਵੱਲੋਂ ਫਾਇਰਿੰਗ ’ਚ ਦੁਕਾਨਦਾਰ ਅਸ਼ੋਕ ਸਿੰਗਲਾ, ਉਸਦਾ ਪੁੱਤਰ ਅਤੇ ਦੋ ਹੋਰ ਵਪਾਰੀ ਵਾਲ-ਵਾਲ ਬਚ ਗਏ। ਇਸ ਦੁਕਾਨ ਤੋਂ ਤਿੰਨ ਸੌ ਮੀਟਰ ’ਤੇ ਪੰਜਾਬ ਪੁਲੀਸ ਦਾ ਪੱਕਾ ਇੰਟਰ ਸਟੇਟ ਨਾਕਾ ਹੈ। ਜਦੋਂਕਿ ਕੱਲ੍ਹ ਸ਼ਾਮ ਤੋਂ ਈ-ਪਾਸਿੰਗ ਪ੍ਰਕਿਰਿਆ ਲਈ ਇਸ ਦੁਕਾਨ ਤੋਂ ਕਰੀਬ ਚਾਰ ਸੌ ਮੀਟਰ ਦੂਰੀ ਉੱਪਰ ਹਰਿਆਣਵੀ ਹੱਦ ਲਗਪਗ ਸੀਲ ਕੀਤੀ ਹੋਈ ਹੈ। ਘਟਨਾ ਉਪਰੰਤ ਖੇਤਰ ’ਚ ਖੌਫ਼ ਦਾ ਮਾਹੌਲ ਹੈ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਸੀਸੀਟੀਵੀ ਫੁਟੇਜ਼ ਵਿੱਚ ਚਾਰ ਲੁਟੇਰੇ ਬੇਖੌਫ਼ ਲਹਿਜ਼ੇ ’ਚ ਦੁਕਾਨ ’ਚ ਫਾਇਰਿੰਗ ਕਰਕੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਪੁਲੀਸ ਨੇ ਮੌਕੇ ’ਤੇ ਦੋ ਚੱਲੇ ਕਾਰਤੂਸ ਬਰਾਮਦ ਕੀਤੇ ਹਨ। ਲੁਟੇਰਿਆਂ ਨੇ ਬੜੇ ਆਰਾਮ ਨਾਲ ਦੁਕਾਨ ਦਾ ਗੱਲਾ ਫਰੋਲਿਆ ਤੇ ਦੁਕਾਨ ’ਚ ਮੌਜੂਦ ਵਿਅਕਤੀਆਂ ਦੀ ਜੇਬਾਂ ਤੱਕ ਵਿੱਚੋਂ ਰੁਪਏ ਵੀ ਕਢਵਾ ਲਏ। ਲੁਟੇਰੇ ਹੌਂਡਾ ਸਿਟੀ ਕਾਰ ’ਤੇ ਆਏ ਸਨ। ਇਨ੍ਹਾਂ ਲੁਟੇਰਿਆਂ ਦਾ ਪਹਿਰਾਵਾ ਤੇ ਗੱਡੀ ਵਗੈਰਾ ਬੀਤੇ ਦਿਨੀ ਜੈਤੋ ਨੇੜੇ ਪਟਰੋਲ ਪੰਪ ’ਤੇ ਲੁੱਟ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੇ ਮੇਲ ਖਾਂਦਾ ਹੈ। ਲੁਟੇਰਿਆਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਦਾ ਖੁੱਲ੍ਹੇਆਮ ਮਜ਼ਾਕ ਉਡਾਉਂਦਿਆਂ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਈ-ਪਾਸਿੰਗ ਦਾਖ਼ਲੇ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਸ਼ਾਸਨ ਤੇ ਪੁਲੀਸ ਤੰਤਰ ਸੁਰੱਖਿਆ ਤੇ ਦੇਖ-ਰੇਖ ਲਈ ਕਿੱਲਿਆਂਵਾਲੀ ’ਚ ਤਾਇਨਾਤ ਹੈ। ਦੁਕਾਨਦਾਰ ਅਸ਼ੋਕ ਸਿੰਗਲਾ ਨੇ ਕਿਹਾ ਕਿ ਉਹ ਦੁਕਾਨ ’ਤੇ ਉਸਦੇ ਲੜਕੇ ਵਿੱਕੀ, ਦੋ ਦੋਸਤ ਵਿੱਕੀ ਗੋਇਲ ਤੇ ਸੁਮਿਤ ਕਾਮਰਾ ਮੌਜੂਦ ਸਨ। ਉਸਨੇ ਕਿਹਾ ਕਿ ਲੁਟੇਰਿਆਂ 1.20 ਲੱਖ ਰੁਪਏ ਲੁੱਟੇ ਤੇ ਉਸਦਾ ਮੋਬਾਈਲ ਵੀ ਖੋਹ ਲੈ ਕੇ ਗਏ। ਜਿਸਨੂੰ ਉਹ ਨੇੜਲੇ ਪਟਰੋਲ ਪੰਪ ’ਤੇ ਸੁੱਟ ਗਏ। ਲੁਟੇਰਿਆਂ ਨੇ ਉਨ੍ਹਾਂ ਉੱਪਰ ਗੋਲੀ ਵੀ ਚਲਾਈ ਪਰ ਉਹ ਵਾਲ-ਵਾਲ ਬਚ ਗਏ। ਚੌਕੀ ਮੁਖੀ ਹਰਜੋਤ ਸਿੰਘ ਨੇ ਮੌਕੇ ’ਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਹੋਏ ਹਨ। ਘਟਨਾ ਉਪਰੰਤ ਐੱਸਐੱਸਪੀ ਰਾਜਬਚਨ ਸਿੰਘ ਤੇ ਹੋਰਨਾਂ ਅਧਿਕਾਰੀਆਂ ਨੇ ਮੌਕਾ ਦਾ ਦੌਰਾ ਕੀਤਾ। ਐੱਸਐੱਸਪੀ ਨੇ ਕਿਹਾ ਕਿ ਲੁਟੇਰਿਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿੱਲਿਆਂਵਾਲੀ ’ਚ ਈ-ਪਾਸਿੰਗ ਲਈ ਕਰੀਬ ਦੋ ਦਰਜਨ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All