ਜੀਐਨਡੀਯੂ ’ਚ ਐਜੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਆਰੰਭ

ਸਕਾਰਾਤਮਕ ਸੋਚ ਦੇ ਨਾਲ ਹੀ ਵਿਦਿਆਰਥੀਆਂ ਨੂੰ ਅਗਾਂਹ ਵਧਣਾ ਚਾਹੀਦੈ: ਚਾਵਲਾ

ਜੀਐਨਡੀਯੂ ’ਚ ਐਜੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਆਰੰਭ

ਜ਼ੋਨਲ ਯੁਵਕ ਮੇਲੇ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦੀਆਂ ਹੋਈਆਂ ਵਿਦਿਆਰਥਣਾਂ।

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 25 ਅਕਤੂਬਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਕਾਲਜਾਂ ਦੇ ਦੋ ਰੋਜ਼ਾ ਜ਼ੋਨਲ ਯੁਵਕ ਮੇਲੇ ਨੂੰ ਸੰਬੋਧਨ ਕਰਦਿਆਂ ਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਮੋਹਿਨੀਸ਼ ਚਾਵਲਾ ਨੇ ਕਿਹਾ ਕਿ ਸਾਕਾਰਾਤਮਕ ਸੋਚ ਦੇ ਨਾਲ ਹੀ ਵਿਦਿਆਰਥੀਆਂ ਨੂੰ ਅਗਾਂਹ ਵਧਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਸ੍ਰੀ ਚਾਵਲਾ, ਪ੍ਰੋ. ਦੂਆ, ਸ੍ਰੀ ਸੇਖੋਂ ਅਤੇ ਸਟਾਫ ਨੇ ਸ਼ਮ੍ਹਾਂ ਰੌਸ਼ਨ ਕਰਕੇ ਅੱਜ ਦੇ ਯੁਵਕ ਮੇਲੇ ਦੀ ਸ਼ੁਰੂਆਤ ਕੀਤੀ ਅਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ। ਦਸਮੇਸ਼ ਆਡੀਟੋਰੀਅਮ ਦੀ ਸਟੇਜ ’ਤੇ ਯੁਵਕ ਮੇਲੇ ਦੀ ਸ਼ੁਰੂਆਤ ਸਮੂਹ ਸ਼ਬਦ/ਭਜਨ ਗਾਇਨ ਨਾਲ ਹੋਈ। ਇਸ ਤੋਂ ਬਾਅਦ ਸਮੂਹ ਗੀਤ ਭਾਰਤੀ, ਗੀਤ ਗਜ਼ਲ, ਲੋਕ ਗੀਤਾਂ ’ਚ ਵਿਦਿਆਰਥੀਆਂ ਨੇ ਕਲਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਆਰਕੀਟੈਕਚਰ ਵਿਭਾਗ ਦੀ ਸਟੇਜ ’ਤੇ ਵਿਦਿਆਰਥੀ ਕਲਕਾਰਾਂ ਨੇ ਪੇਂਟਿੰਗ ਆਨ ਦ ਸਪੋਟ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ਼, ਸਕੈਚਿੰਗ, ਕਲੇਅ ਮਾਡਲਿੰਗ, ਸਲੋਗਨ ਰਾਈਟਿੰਗ, ਪੇਂਟਿੰਗ ਸਟਿਲ ਲਾਈਫ ਵਿਚ ਹਿੱਸਾ ਲਿਆ। ਯੂਨੀਵਰਸਿਟੀ ਕਾਨਫਰੰਸ ਹਾਲ ਵਿਚ ਕੁਇਜ਼ ਕਰਵਾਏ ਗਏ।

ਪ੍ਰੋ. ਦੂਆ ਨੇ 26 ਅਕਤੂਬਰ ਨੂੰ ਹੋਣ ਵਾਲੇ ਮੁਕਾਬਲਿਆਂ ਬਾਰੇ ਦੱਸਿਆ ਕਿ ਐਜੂਕੇਸ਼ਨ ਕਾਲਜਾਂ ਦੇ ਜ਼ੋਨਲ ਯੁਵਕ ਮੇਲੇ ਦੇ ਆਖ਼ਰੀ ਦਿਨ ਦਸਮੇਸ਼ ਆਡੀਟੋਰੀਅਮ ’ਚ ਹੀ ਵਿਦਿਆਰਥਣਾਂ ਦਾ ਗਿੱਧਾ ਹੋਵੇਗਾ। ਇਸ ਤੋਂ ਇਲਾਵਾ ਕਾਸਟਿਊਮ ਪਰੇਡ, ਸਕਿਟ, ਮਮਿਕਰੀ ’ਚ ਵੀ ਵਿਦਿਆਰਥੀ ਦਸਮੇਸ਼ ਆਡੀਟੋਰੀਅਮ ਵਿਚ ਹੋਵੇਗਾ। ਕਾਨਫਰੰਸ ਹਾਲ ’ਚ ਐਲੋਕਿਊਸ਼ਨ, ਪੋਇਟੀਕਲ ਸਿੰਮਪੋਜ਼ੀਅਮ, ਡੀਬੇਟ ਦੇ ਮੁਕਾਬਲੇ ਹੋਣਗੇ। ਲੈਕਚਰ ਥੀਏਟਰ ਕੰਪਲੈਕਸ ਵਿਚ ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲੇ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

ਨਾਗਾਲੈਂਡ: ਫ਼ੌਜ ਵੱਲੋਂ ਕੀਤੀ ਫ਼ਾਇਰਿੰਗ ’ਚ 14 ਨਾਗਰਿਕ ਹਲਾਕ

* ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ * ਮ੍ਰਿਤਕਾਂ ’ਚ ਖਾਣ ਦੇ ਵਰਕਰ...

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ਦੀ ਰਿਹਾਇਸ਼ ਅੱਗੇ ਅਧਿਆਪਕਾਂ ਦੇ ਧਰਨੇ ’ਚ ਪੁੱਜੇ ਸਿੱਧੂ

ਕੇਜਰੀਵਾਲ ’ਤੇ ਲਾਇਆ ਅਧਿਆਪਕਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕਰਨ ਦਾ ਦੋਸ਼...

ਸ਼ਹਿਰ

View All