DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘Yudh Nashe Khilaf' Seminar: ਯੁੱਧ ਨਸ਼ਿਆ ਵਿਰੁੱਧ: ਮੀਟਿੰਗ ’ਚ ਨਾ ਪੁੱਜੇ ਲੋਕ

ਮੀਟਿੰਗ ਵਿੱਚ ‘ਆਪ’ ਵਰਕਰ ਤੇ ਦੁਕਾਨਦਾਰ ਬਿਠਾ ਕੇ ਖ਼ਾਨਾਪੂਰਤੀ ਕੀਤੀ

  • fb
  • twitter
  • whatsapp
  • whatsapp
featured-img featured-img
ਸੈਮੀਨਾਰ ਨੂੰ ਸੰਬੋਧਨ ਕਰਦੇ ਡੀ ਐੱਸ ਪੀ ਹਰਿੰਦਰ ਸਿੰਘ।
Advertisement

ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬ ਡਿਵੀਜ਼ਨ ਖਡੂਰ ਸਾਹਿਬ ਦੇ ਐੱਸ ਡੀ ਐੱਮ ਅਤੇ ਪੁਲੀਸ ਵੱਲੋਂ ਕਸਬਾ ਗੋਇੰਦਵਾਲ ਸਾਹਿਬ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਕੀਤੀ ਮੀਟਿੰਗ ਕਥਿਤ ਤੌਰ ’ਤੇ ਆਮ ਲੋਕਾਂ ਨੂੰ ਦੂਰ ਰੱਖ ਕੇ ਕੇਵਲ ‘ਆਪ’ ਆਗੂਆਂ ਤੱਕ ਸੀਮਤ ਦਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡਾਂ ਕਸਬਿਆਂ ਵਿੱਚ ਨਸ਼ਿਆ ਵਿਰੁੱਧ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਗੋਇੰਦਵਾਲ ਸਾਹਿਬ ਵਿੱਚ ਰੱਖੀ ਗਈ ਮੀਟਿੰਗ ਸਿਰਫ ਮੀਡੀਆ ਕੋਲੋਂ ਫੋਟੋਆ ਖਿਚਵਾਉਣ ਤੱਕ ਸੀਮਤ ਦਿਖਾਈ ਦਿੱਤੀ। ਇਸ ਮੀਟਿੰਗ ਵਿੱਚ ‘ਆਪ’ ਦੇ ਯੂਥ ਵਿੰਗ ਪ੍ਰਧਾਨ ਨਿਰਮਲ ਸਿੰਘ ਢੋਟੀ ਸਰਪੰਚ ਅਤੇ ਹੋਰ ‘ਆਪ’ ਆਗੂਆਂ ਤੋਂ ਇਲਾਵਾ ਕਿਸੇ ਵੀ ਸਥਾਨਕ ਆਗੂ ਨੇ ਸ਼ਮੂਲੀਅਤ ਕਰਨਾ ਜ਼ਰੂਰੀ ਨਹੀਂ ਸਮਝਿਆ। ਇਸ ਦੇ ਚੱਲਦਿਆਂ ਪ੍ਰਸ਼ਾਸਨ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਤੇ ਨੇੜਲੇ ਦੁਕਾਨਦਾਰਾਂ ਨੂੰ ਬਿਠਾ ਕੇ ਖ਼ਾਨਾਪੂਰਤੀ ਕਰਨੀ ਪਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਐੱਸ ਡੀ ਐਮ ਸੰਜੀਵ ਕੁਮਾਰ ਸ਼ਰਮਾ ਅਤੇ ਡੀ ਐੱਸ ਪੀ ਹਰਿੰਦਰ ਸਿੰਘ ਪਹੁੰਚੇ ਪਰ ਮੀਟਿੰਗ ਵਿੱਚ ਸਥਾਨਕ ਲੋਕਾਂ ਦੀ ਹਾਜ਼ਰੀ ਨਾ ਹੋਣ ਕਾਰਨ ਇਹ ਨਸ਼ਾ ਵਿਰੋਧੀ ਸੈਮੀਨਾਰ ਪੂਰਨ ਤੌਰ ਤੇ ਫਿੱਕਾ ਨਜ਼ਰ ਆਇਆ। ਇਸ ਸਬੰਧੀ ਸਮਾਜ ਸੇਵੀ ਭੁਪਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਬਹੁਤ ਵਧੀਆ ਗੱਲ ਹੈ ਪਰ ਇਸ ਮੁਹਿੰਮ ਨੂੰ ਆਮ ਲੋਕਾਂ ਤੋਂ ਦੂਰ ਰੱਖ ਕੇ ਕੇਵਲ ‘ਆਪ’ ਆਗੂਆਂ ਤੱਕ ਸੀਮਤ ਰੱਖਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਇਸ ਨਸ਼ਿਆਂ ਵਿਰੋਧੀ ਸੈਮੀਨਾਰ ਵਿੱਚ ਸਥਾਨਕ ਲੋਕਾਂ ਦਾ ਸ਼ਾਮਲ ਨਾ ਹੋਣਾ ਪ੍ਰਸ਼ਾਸਨ ਦੀ ਨਲਾਇਕੀ ਹੈ।

Advertisement
Advertisement
×