ਜੈਂਤੀਪੁਰ: ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਡਾ.ਸੀ.ਵੀ.ਰਮਨ ਕਲੱਬ ਵੱਲੋਂ ਵਿਸ਼ਵ ਓਜ਼ੋਨ ਦਵਿਸ ਮਨਾਇਆ ਗਿਆ। ਇਸ ਮੌਕੇ ਨੌਵੀਂ ਜਮਾਤ ਦੀ ਵਿਦਿਆਰਥਣ ਸਮਰੀਤ ਕੌਰ ਨੇ ਦੱਸਿਆ ਕਿ ਓਜ਼ੋਨ ਵਾਯੂ ਮੰਡਲ ਵਿੱਚ ਸੂਰਜ ਤੋਂ ਆਉਣ ਵਾਲੀਆਂ ਪੈਰਾਬੈਗਣੀ ਕਿਰਨਾਂ ਨੂੰ ਧਰਤੀ ਉੱਤੇ ਰੋਕਦੀ ਹੈ ਅਤੇ ਧਰਤੀ ਨੂੰ ਸੁਰੱਖਿਅਤ ਰੱਖਦੀ ਹੈ। ਇਸ ਮੌਕੇ ਵਿਦਿਆਰਥੀਆਂ ਦੇ ਕੁਇਜ਼, ਸਲੋਗਨ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਗਏ ,ਜਿਸ ਵਿੱਚ ਸੀਰਤਜੋਤ ਕੌਰ ਨੂੰ ਕੁਇਜ਼ ਸਟਾਰ ਐਲਾਨਿਆ ਗਿਆ। ਸਲੋਗਨ ਤੇ ਪੋਸਟਰ ਮੁਕਾਬਲੇ ਵਿੱਚ ਭਵਨੀਤ ਕੌਰ, ਅਨਮੋਲਪ੍ਰੀਤ ਕੌਰ ਅਤੇ ਸੁਭਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਗੁਰਦਿਆਲ ਸਿੰਘ, ਡਾਇਰੈਕਟਰ ਪ੍ਰਿੰਸੀਪਲ ਜਸਬਿੰਦਰ ਕੌਰ, ਪ੍ਰਿੰਸੀਪਲ ਅਮਨਦੀਪ ਸਿੰਘ ਅਤੇ ਕਲੱਬ ਦੇ ਇੰਚਾਰਜ ਰਮਨਜੋਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ