ਵਧ ਰਹੀਆਂ ਤੇਲ ਕੀਮਤਾਂ ਵਿਰੁੱਧ ਔਰਤਾਂ ਵੱਲੋਂ ਰੋਸ ਪ੍ਰਦਰਸ਼ਨ

ਵਧ ਰਹੀਆਂ ਤੇਲ ਕੀਮਤਾਂ ਵਿਰੁੱਧ ਔਰਤਾਂ ਵੱਲੋਂ ਰੋਸ ਪ੍ਰਦਰਸ਼ਨ

ਪੈਟਰੋਲ ਪੰਪ ੳੁੱਤੇ ਔਰਤਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦਾ ਦ੍ਰਿਸ਼।

ਦਿਲਬਾਗ ਸਿੰਘ ਗਿੱਲ
ਅਟਾਰੀ, 2 ਜੁਲਾਈ

ਆਲ ਇੰਡੀਆ ਡੈਮੋਕ੍ਰੇਟਿਕ ਵਿਮੈਨ ਐਸੋਸੀਏਸ਼ਨ ਤੇ ਪੰਜਾਬ ਇਸਤਰੀ ਸਭਾ ਦੇ ਵੱਡੀ ਗਿਣਤੀ ਵਿੱਚ ਇਸਤਰੀ ਵਰਕਰਾਂ ਨੇ ਛੇਹਰਟਾ ਪੈਟਰੋਲ ਪੰਮ ਊੱਤੇ ਡਾ. ਕੰਵਲਜੀਤ ਕੌਰ ਐਡਵੋਕੇਟ, ਕੰਵਲਜੀਤ ਕੌਰ, ਪਿ੍ੰਸੀਪਲ (ਸੇਵਾਮੁਕਤ) ਰਾਜਿੰਦਰ ਕੌਰ, ਪਰਵੀਨ ਕੌਰ ਤੇ ਪਾਲੀ ਭੈਣ ਦੀ ਅਗਵਾਈ ਹੇਠ ਮੋਦੀ ਸਰਕਾਰ ਖ਼ਿਲਾਫ਼ ਹੱਥਾਂ ਵਿੱਚ ਤਖ਼ਤੀਆਂ ਤੇ ਬੈਨਰ ਲੈ ਕੇ ਰੋਸ ਵਿਖਾਵਾ ਕੀਤਾ ਅਤੇ ਮੰਗਾਂ ਨਾ ਮੰਨਣ ’ਤੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ।ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਗਰੀਬ ਲੋਕਾਂ ਨੂੰ 22 ਰੁਪਏ ਡੀਜ਼ਲ ਤੇ 25 ਰੁਪਏ ਪੈਟਰੋਲ ਮੁਹੱਈਆ ਕਰਵਾਇਆ ਜਾਵੇ, ਛੇ ਮਹੀਨੇ ਤੱਕ ਦਾ ਗਰੀਬਾਂ ਨੂੰ ਰਾਸ਼ਨ ਦਿੱਤਾ ਜਾਵੇ, 7500 ਰੁਪਏ ਗਰੀਬਾਂ ਦੇ ਖਾਤਿਆਂ ਵਿੱਚ ਪਾਏ ਜਾਣ।

ਚੋਹਲਾ ਸਾਹਿਬ (ਤੇਜਿੰਦਰ ਸਿੰਘ ਖਾਲਸਾ): ਪੰਜਾਬ ਸਰਕਾਰ ਵੱਲੋਂ ਬੱਸ ਕਿਰਾਇਆਂ ਵਿਚ ਕੀਤੇ ਗਏ ਵਾਧੇ ਦੇ ਵਿਰੋਧੀ ‘ਚ ਅੱਜ ਹਿੰਦ ਕਮਿਊਨਿਸਟ ਪਾਰਟੀ ਵੱਲੋਂ ਗ਼ਦਰੀ ਬਾਬਿਆਂ ਦੀ ਧਰਤੀ ਪਿੰਡ ਦਦੇਹਰ ਸਾਹਿਬ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੀ.ਪੀ.ਆਈ. ਦੇ ਨੌਸ਼ਹਿਰਾ-ਚੋਹਲਾ ਬਲਾਕ ਦੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਕਰਕੇ ਲੋਕ ਪਹਿਲਾਂ ਹੀ ਆਰਥਿਕ ਮੰਦਵਾੜੇ ਕਾਰਨ ਝੰਬੇ ਪਏ ਹਨ। ਲੋਕਾਂ ਕੋਲ ਕੋਈ ਕੰਮ ਧੰਦਾ ਨਹੀਂ ਹੈ ਜਿਹੜੇ ਲੋਕ ਪਹਿਲਾਂ ਕੰਮ ‘ਤੇ ਲੱਗੇ ਸਨ ਉਨ੍ਹਾਂ ਕੋਲੋਂ ਵੀ ਕੰਮ ਖੁੱਸ ਗਿਆ ਹੈ ਅਤੇ ਨਵਿਆਂ ਨੂੰ ਕੋਈ ਕੰਮ ਦਿੱਤਾ ਨਹੀਂ ਜਾ ਰਿਹਾ ਤੇ ਅਜਿਹੇ ਮੌਕੇ ਪੰਜਾਬ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨਾਲ ਮਿਲ ਕੇ ਬੱਸ ਕਿਰਾਇਆ ਵਧਾਇਆ ਹੈ। ਇਸ ਕਰਕੇ ਲੋਕ ਬਹੁਤ ਗੁੱਸੇ ਵਿਚ ਹਨ।ਇਸ ਮੌਕੇ ਧਿਆਨ ਸਿੰਘ, ਸੇਵਾ ਸਿੰਘ, ਮੁਖਤਾਰ ਸਿੰਘ, ਜਸਵੰਤ ਸਿੰਘ, ਰਾਣਾ ਸਿੰਘ, ਰਣਜੀਤ ਸਿੰਘ, ਵੀਰ ਕੌਰ, ਜਗੀਰ ਕੌਰ, ਸਿਮਰਜੀਤ ਕੌਰ, ਸੁਖਵਿੰਦਰ ਕੌਰ, ਰੈਂਪੀ ਕੌਰ, ਰਾਜ, ਸੁਖਵਿੰਦਰ ਕੌਰ, ਮੁਖਤਾਰ ਕੌਰ ਤੇ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All