DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਰ ਦੀ ਫੇਟ ਵੱਜਣ ਕਾਰਨ ਔਰਤ ਹਲਾਕ

ਚੋਲਾ ਸਾਹਿਬ ਜਾਣ ਵਾਲੇ ਸੰਗ ਦੇ ਸਵਾਗਤ ਵਿੱਚ ਲਾਏ ਜਾਣ ਵਾਲੇ ਲੰਗਰ ਵਿੱਚੋਂ ਸੇਵਾ ਕਰਕੇ ਆਪਣੇ ਪਿੰਡ ਗਜਨੀਪੁਰ ਪਰਤ ਰਹੀ ਔਰਤ ਨੂੰ ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ’ਤੇ ਪਿੰਡ ਗਜਨੀਪੁਰ ਦੇ ਬਾਹਰ ਕਾਰ ਚਾਲਕ ਟੱਕਰ ਮਾਰ ਕੇ ਫ਼ਰਾਰ ਹੋ ਗਿਆ।...

  • fb
  • twitter
  • whatsapp
  • whatsapp
Advertisement

ਚੋਲਾ ਸਾਹਿਬ ਜਾਣ ਵਾਲੇ ਸੰਗ ਦੇ ਸਵਾਗਤ ਵਿੱਚ ਲਾਏ ਜਾਣ ਵਾਲੇ ਲੰਗਰ ਵਿੱਚੋਂ ਸੇਵਾ ਕਰਕੇ ਆਪਣੇ ਪਿੰਡ ਗਜਨੀਪੁਰ ਪਰਤ ਰਹੀ ਔਰਤ ਨੂੰ ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ’ਤੇ ਪਿੰਡ ਗਜਨੀਪੁਰ ਦੇ ਬਾਹਰ ਕਾਰ ਚਾਲਕ ਟੱਕਰ ਮਾਰ ਕੇ ਫ਼ਰਾਰ ਹੋ ਗਿਆ।

ਪਰਿਵਾਰ ਅਨੁਸਾਰ ਕਾਰ ਇੰਨੀ ਤੇਜ਼ ਸੀ ਕਿ ਟੱਕਰ ਤੋਂ ਬਾਅਦ ਔਰਤ ਬਲਵਿੰਦਰ ਕੌਰ (52) ਕਈ ਫੁੱਟ ਤੱਕ ਹਵਾ ਵਿੱਚ ਉੱਛਲ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਜਾ ਡਿੱਗੀ। ਸਿਰ ’ਤੇ ਕੋਈ ਚੀਜ਼ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

Advertisement

ਕਾਰ ਚਾਲਕ ਮੌਕੇ ਤੋਂ ਵਾਹਨ ਸਣੇ ਫਰਾਰ ਹੋ ਗਿਆ ਪਰ ਕਾਰ ਦੀ ਅਗਲੀ ਨੰਬਰ ਪਲੇਟ ਉੱਥੇ ਹੀ ਡਿੱਗ ਪਈ।

Advertisement

ਪਰਿਵਾਰ ਵੱਲੋਂ ਸ਼ਿਕਾਇਤ ਦੇਣ ਮਗਰੋਂ ਜੌੜਾ ਛਤਰਾਂ ਚੌਕੀ ਦੀ ਪੁਲੀਸ ਵੱਲੋਂ ਨੰਬਰ ਪਲੇਟ ਦੇ ਆਧਾਰ ’ਤੇ ਕਾਰ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ।

Advertisement
×