DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rayya ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ

ਇੰਸਪੈਕਟਰਾਂ ਦੀ ਹਡ਼ਤਾਲ ਕਾਰਨ ਪਹਿਲਾਂ ਬੰਦ ਸੀ ਕਣਕ ਦੀ ਖਰੀਦ

  • fb
  • twitter
  • whatsapp
  • whatsapp
featured-img featured-img
ਕਣਕ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਚੇਅਰਮੈਨ ਸੁਰਜੀਤ ਸਿੰਘ ਕੰਗ ਅਤੇ ਹੋਰ।
Advertisement

ਅੱਜ ਸਥਾਨਕ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਰਈਆ ਦੇ ਚੇਅਰਮੈਨ ਸੁਰਜੀਤ ਸਿੰਘ ਕੰਗ ਅਤੇ ਆੜ੍ਹਤੀਆ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ ਨੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਅੱਜ ਦਾਣਾ ਮੰਡੀ ਰਈਆ, ਖਲਚੀਆਂ, ਸਠਿਆਲਾ, ਬੁਤਾਲਾ, ਕਾਲੇਕੇ ਵਿੱਚ ਕਣਕ ਸਰਕਾਰੀ ਦੀ ਖ਼ਰੀਦ ਸ਼ੁਰੂ ਕਰਵਾਈ ਗਈ। ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਹੜਤਾਲ ਤੋਂ ਵਾਪਸ ਆਉਣ ਉਪਰੰਤ ਅੱਜ ਦਾਣਾ ਮੰਡੀ ਰਈਆ ਵਿੱਚ ਚੇਅਰਮੈਨ ਸੁਰਜੀਤ ਸਿੰਘ ਕੰਗ, ਮੰਡੀ ਪ੍ਰਧਾਨ ਪ੍ਰਿਤਪਾਲ ਸਿੰਘ ਪੱਡਾ, ਡਿਪਟੀ ਡੀ ਐੱਮ ਓ ਬਿਕਰਮਜੀਤ ਸਿੰਘ, ਇੰਸਪੈਕਟਰ ਹਰਦੀਪ ਸਿੰਘ, ਵਿਕਰਮਜੀਤ ਸਿੰਘ ਪੱਡਾ, ਅਮਰਜੀਤ ਸਿੰਘ ਮਾਰਕੀਟ ਕਮੇਟੀ, ਹਰਮਨਦੀਪ ਸਿੰਘ ਪਨਗਰੇਨ, ਡਾ. ਸ਼ਿਵਦੇਵ ਸਿੰਘ, ਰਾਕੇਸ਼ ਕੁਮਾਰ ਪਨਸਪ , ਹਰਜੀਤ ਕੌਰ ਵੇਅਰਹਾਊਸ, ਪੁਸ਼ਪਿੰਦਰ ਸਿੰਘ ਮਾਰਕਫੈੱਡ ਵੱਲੋਂ ਸੇਖੋਂ ਟ੍ਰੇਡਿੰਗ ਕੰਪਨੀ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਚੇਅਰਮੈਨ ਕੰਗ ਨੇ ਕਿਹਾ ਕਿ ਜੇ ਕਿਸੇ ਵੀ ਆੜ੍ਹਤੀਏ, ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਵੇ ਤਾਂ ਉਹ ਮਾਰਕੀਟ ਕਮੇਟੀ ਦਫ਼ਤਰ ਜਾਂ ਮੰਡੀ ਪ੍ਰਧਾਨ ਨਾਲ ਸੰਪਰਕ ਕਰ ਸਕਦਾ ਹੈ।

ਇਸ ਮੌਕੇ ਸਰਪ੍ਰਸਤ ਕੋਮਲ ਸਿੰਘ ਮਾਨ, ਗੁਰਮੇਜ ਸਿੰਘ ਪੱਡਾ, ਪਿਆਰਾ ਸਿੰਘ ਸੇਖੋਂ, ਨਿਰਮਲ ਸਿੰਘ ਪੱਡਾ, ਸੁਖਜਿੰਦਰ ਸਿੰਘ ਲਵਲੀ, ਪਰਮਿੰਦਰ ਸਿੰਘ ਪਾਰੋਵਾਲ, ਰਾਜੇਸ਼ ਟਾਂਗਰੀ, ਸੁਰਿੰਦਰ ਕੁਮਾਰ, ਰਾਮ ਲੁਭਾਇਆ ਮੀਆਂਵਿੰਡ, ਅਭੂ ਜੋਸ਼ੀ, ਜਸਬੀਰ ਸਿੰਘ ਨਾਹਰਾ, ਰਾਜਨ ਵਰਮਾ, ਬਾਊ ਤਿਲਕ ਰਾਜ, ਜਸਵਿੰਦਰ ਸਿੰਘ ਢਿੱਲੋਂ, ਮਾਸਟਰ ਸੰਤੋਖ ਸਿੰਘ ਚੀਮਾ, ਜੈਮਲ ਸਿੰਘ ਖੋਜਕੀਪੁਰ ,ਗੱਜਣ ਸਿੰਘ ਧੂਲਕਾ ਹਾਜ਼ਰ ਸਨ ।

Advertisement

Advertisement
Advertisement
×