ਪਾਣੀ ਵਾਲੀ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ
ਦੇਵੀਗੜ੍ਹ: ਪਿੰਡ ਬਹਾਦਰਪੁਰ ਛੰਨਾਂ ਅਤੇ ਰੁੜਕੀ ਬੁੱਧ ਸਿੰਘ ਵਾਲੀ ਵਿੱਚ ਅਮਰੂਤ ਯੋਜਨਾ ਤਹਿਤ ਲਗਾਏ ਦੋ ਨਵੇਂ ਟਿਊਬਵੈੱਲ ਚਾਲੂ ਹੋ ਚੁੱਕੇ ਹਨ। ਅੱਜ ਛੰਨਾਂ ਦੇ ਵਾਰਡ ਨੰਬਰ 6 ਅਤੇ 7 ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਸ਼ਿਵੰਦਰ ਕੌਰ ਧੰਜੂ ਦੀ ਅਗਵਾਈ ਹੇਠ...
Advertisement
ਦੇਵੀਗੜ੍ਹ: ਪਿੰਡ ਬਹਾਦਰਪੁਰ ਛੰਨਾਂ ਅਤੇ ਰੁੜਕੀ ਬੁੱਧ ਸਿੰਘ ਵਾਲੀ ਵਿੱਚ ਅਮਰੂਤ ਯੋਜਨਾ ਤਹਿਤ ਲਗਾਏ ਦੋ ਨਵੇਂ ਟਿਊਬਵੈੱਲ ਚਾਲੂ ਹੋ ਚੁੱਕੇ ਹਨ। ਅੱਜ ਛੰਨਾਂ ਦੇ ਵਾਰਡ ਨੰਬਰ 6 ਅਤੇ 7 ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਸ਼ਿਵੰਦਰ ਕੌਰ ਧੰਜੂ ਦੀ ਅਗਵਾਈ ਹੇਠ ਬੂਟਾ ਸਿੰਘ ਥਿੰਦ ਛੰਨਾਂ ਅਤੇ ਲਾਡੀ ਛੰਨਾ ਦੀ ਨਿਗਰਾਨੀ ਹੇਠ ਪਾਈਪਲਾਈਨਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਪਠਾਣਮਾਜਰਾ ਦੇ ਪੀਏ ਗੁਰਪ੍ਰੀਤ ਸਿੰਘ ਗੁੁਰੀ ਵੀ ਮੌਜੂਦ ਸਨ। ਸ਼ਿਵੰਦਰ ਕੌਰ ਧੰਜੂ ਨੇ ਦੱਸਿਆ ਕਿ ਇਸ ਕੰਮ ਨੂੰ 12 ਮਹੀਨਿਆਂ ਦੇ ਸਮੇਂ ਵਿੱਚ ਵਿੱਚ ਪੂਰਾ ਕੀਤਾ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement
Advertisement
×

