DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਦਫ਼ਤਰਾਂ ਦੇ ਘਿਰਾਓ ਦੀ ਚਿਤਾਵਨੀ

ਰਾਜਪੂਤ ਕਰਨੀ ਸੈਨਾ ਨੇ ਯੂ ਜੀ ਸੀ ਬਿੱਲ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਵੱਲੋਂ ਰੋਕ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਸਬੰਧੀ ਰਾਜਪੂਤ ਕਰਨੀ ਸੈਨਾ ਦੀ ਮੀਟਿੰਗ ਮਹਾਰਾਣਾ ਪ੍ਰਤਾਪ ਭਵਨ ਵਿੱਚ ਬਲਾਕ ਮੁਕੇਰੀਆਂ ਦੇ ਪ੍ਰਧਾਨ ਰਕੇਸ਼ ਸਿੰਘ ਜੱਗੀ...

  • fb
  • twitter
  • whatsapp
  • whatsapp
featured-img featured-img
ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਹੋਏ ਰਾਜਪੂਤ ਕਰਨੀ ਸੈਨਾ ਦੇ ਆਗੂ ਅਤੇ ਕਾਰਕੁਨ। -ਫੋਟੋ: ਜਗਜੀਤ
Advertisement

ਰਾਜਪੂਤ ਕਰਨੀ ਸੈਨਾ ਨੇ ਯੂ ਜੀ ਸੀ ਬਿੱਲ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਵੱਲੋਂ ਰੋਕ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਸਬੰਧੀ ਰਾਜਪੂਤ ਕਰਨੀ ਸੈਨਾ ਦੀ ਮੀਟਿੰਗ ਮਹਾਰਾਣਾ ਪ੍ਰਤਾਪ ਭਵਨ ਵਿੱਚ ਬਲਾਕ ਮੁਕੇਰੀਆਂ ਦੇ ਪ੍ਰਧਾਨ ਰਕੇਸ਼ ਸਿੰਘ ਜੱਗੀ ਅਤੇ ਬਲਾਕ ਹਾਜੀਪੁਰ ਦੇ ਪ੍ਰਧਾਨ ਵਿਕਰਮ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬਾ ਚੇਅਰਮੈਨ ਠਾਕੁਰ ਸੋਹਣ ਸਿੰਘ ਤੇ ਠਾਕੁਰ ਸੁਲੱਖਣ ਸਿੰਘ ਜੱਗੀ ਨੇ ਵੀ ਸ਼ਿਰਕਤ ਕੀਤੀ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੇ ਕੇਂਦਰ ਦੀ ਭਾਜਪਾ ਸਰਕਾਰ ਇਸ ਬਿੱਲ ਨੂੰ ਮੁੜ ਲਿਆਉਂਦੀ ਹੈ ਤਾਂ ਕਰਨੀ ਸੈਨਾ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਭਾਜਪਾ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਮੁਕੇਰੀਆਂ ਹਲਕੇ ਵਿੱਚ ਸਵਰਨ ਜਾਤੀ ਦੀ ਵੋਟ ਹਮੇਸ਼ਾਂ ਭਾਜਪਾ ਨੂੰ ਭੁਗਤਦੀ ਹੈ, ਪਰ ਭਾਜਪਾ ਵਲੋਂ ਇਸ ਬਿੱਲ ਬਾਰੇ ਚੁੱਪੀ ਧਾਰੀ ਹੋਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਭਾਜਪਾ ਨੇ ਸਵਰਨ ਜਾਤੀ ਨੁੰ ਹਮੇਸ਼ਾ ਵੋਟ ਬੈਂਕ ਲਈ ਹੀ ਵਰਤਿਆ ਹੈ, ਜਦੋਂ ਕਿ ਫੈਸਲੇ ਸਵਰਨ ਜਾਤੀ ਦੇ ਖਿਲਾਫ਼ ਹੀ ਲੈਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਹਲਕਾ ਵਿਧਾਇਕ ਵਲੋਂ ਇਸ ਬਿੱਲ ਬਾਰੇ ਮੂੰਹ ਨਾ ਖੋਲ੍ਹਣਾ ਸਾਬਤ ਕਰਦਾ ਹੈ ਕਿ ਭਾਜਪਾ ਸਵਰਨ ਜਾਤੀ ਦੇ ਹਿੱਤਾਂ ਦੇ ਖਿਲਾਫ਼ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਭਾਜਪਾ ਨੇ ਇਸ ਬਿੱਲ ਨੂੰ ਰੱਦ ਨਾ ਕੀਤਾ ਤਾਂ ਕਰਨੀ ਸੈਨਾ ਆਉਂਦੀਆਂ ਚੋਣਾ ਵਿੱਚ ਭਾਜਪਾ ਦਾ ਬਾਈਕਾਟ ਕਰੇਗੀ। ਇਸ ਮੌਕੇ ਗੈਵੀ ਠਾਕੁਰ, ਸੰਨੀ ਠਾਕੁਰ, ਲੱਕੀ ਠਾਕੁਰ, ਵੀਰ ਕਰਨ ਠਾਕੁਰ, ਠਾਕਰ ਪੂਰਨ ਸਿੰਘ ਹਾਜ਼ਰ ਸਨ।

Advertisement

Advertisement
Advertisement
×