ਘਰਾਂ ਵਿੱਚ ਪਾਣੀ ਵੜਨ ਦੇ ਖ਼ਤਰੇ ਦਾ ਹੱਲ ਲੱਭਣ ਲਈ ਦੌਰਾ
ਪਿਛਲੇ ਸਾਲ ਆਏ ਆਏ ਹੜ੍ਹਾਂ ਨਾਲ ਪੰਗੋਲੀ ਪਿੰਡ ਵਿੱਚ ਉਥੋਂ ਲੰਘਦੀ ਖੱਡ ਦਾ ਪਾਣੀ ਓਵਰਫਲੋਅ ਹੋ ਕੇ ਘਰਾਂ ਵਿੱਚ 2-2 ਫੁੱਟ ਵੜ ਜਾਣ ਨਾਲ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀ। 100 ਦੇ ਕਰੀਬ ਪ੍ਰਭਾਵਿਤ ਹੋਏ ਇਨ੍ਹਾਂ ਘਰਾਂ ਨੂੰ ਆਉਣ ਵਾਲੇ...
ਪਿਛਲੇ ਸਾਲ ਆਏ ਆਏ ਹੜ੍ਹਾਂ ਨਾਲ ਪੰਗੋਲੀ ਪਿੰਡ ਵਿੱਚ ਉਥੋਂ ਲੰਘਦੀ ਖੱਡ ਦਾ ਪਾਣੀ ਓਵਰਫਲੋਅ ਹੋ ਕੇ ਘਰਾਂ ਵਿੱਚ 2-2 ਫੁੱਟ ਵੜ ਜਾਣ ਨਾਲ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀ। 100 ਦੇ ਕਰੀਬ ਪ੍ਰਭਾਵਿਤ ਹੋਏ ਇਨ੍ਹਾਂ ਘਰਾਂ ਨੂੰ ਆਉਣ ਵਾਲੇ ਮੌਨਸੂਨ ਸੀਜ਼ਨ ਵਿੱਚ ਮੁੜ ਪਾਣੀ ਦਾਖਲ ਹੋਣ ਦੇ ਖੜ੍ਹੇ ਹੋਏ ਖਤਰੇ ਨੂੰ ਲੈ ਕੇ ਮੌਕੇ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਖੱਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਭੂਮੀ ਰੱਖਿਆ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ, ਪੰਚਾਇਤ ਸਕੱਤਰ ਅਸ਼ਵਨੀ ਸੈਣੀ, ਪਿੰਡ ਵਾਸੀ ਅੰਕੁਰ, ਜੀਵਨ ਕੁਮਾਰ, ਦੀਪ ਕੁਮਾਰ, ਦੇਵ ਸ਼ਰਮਾ, ਪ੍ਰਕਾਸ਼ ਸਿੰਘ, ਹਰਕੇਸ਼ ਕੁਮਾਰ, ਪਵਨ ਕੁਮਾਰ, ਰਾਜੇਸ਼ ਸ਼ਰਮਾ ਹਾਜ਼ਰ ਸਨ। ਐਕਸੀਅਨ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਖੱਡ ਵਿੱਚ ਪੱਥਰਾਂ ਦੇ ਕਰੇਟ ਬੰਨ੍ਹਣ ਨਾਲ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਐਕਸੀਅਨ ਨੂੰ ਇਸ ਦੀ ਯੋਜਨਾ ਉਲੀਕਣ ਅਤੇ ਐਸਟੀਮੇਟ ਬਣਾਉਣ ਲਈ ਨਿਰਦੇਸ਼ ਦਿੱਤੇ ਤਾਂ ਜੋ ਪੰਜਾਬ ਸਰਕਾਰ ਕੋਲੋਂ ਫੰਡ ਪ੍ਰਾਪਤ ਕੀਤੇ ਜਾ ਸਕਣ।

