ਕਈ ਪਿੰਡਾਂ ਲਈ ਪ੍ਰੇਰਨਾ ਬਣਿਆ ਪਿੰਡ ਪੇਰੋਸ਼ਾਹ : The Tribune India

ਕਈ ਪਿੰਡਾਂ ਲਈ ਪ੍ਰੇਰਨਾ ਬਣਿਆ ਪਿੰਡ ਪੇਰੋਸ਼ਾਹ

ਕਈ ਬਲਾਕਾਂ ਦੀਆਂ 12 ਪੰਚਾਇਤਾਂ ਦੇ ਮੁਖੀਆਂ ਵੱਲੋਂ ਪਿੰਡ ਦਾ ਦੌਰਾ; ਰਵਾਇਤੀ ਰੁੱਖਾਂ ਦਾ ਮਿਨੀ ਜੰਗਲ ਵੀ ਦੇਖਿਆ

ਕਈ ਪਿੰਡਾਂ ਲਈ ਪ੍ਰੇਰਨਾ ਬਣਿਆ ਪਿੰਡ ਪੇਰੋਸ਼ਾਹ

ਪਿੰਡ ਪੇਰੋਸ਼ਾਹ ਵਿੱਚ ਕੂੜਾ ਪ੍ਰਬੰਧਨ ਪ੍ਰਾਜੈਕਟ ਦੇਖਦੇ ਹੋਏ ਪੰਚਾਇਤੀ ਨੁਮਾਇੰਦੇ।

ਦਲਬੀਰ ਸੱਖੋਵਾਲੀਆ

ਬਟਾਲਾ, 23 ਸਤੰਬਰ

ਸਵੱਛ ਭਾਰਤ ਮਿਸ਼ਨ ਤਹਿਤ ਚੰਗੀ ਕਾਰਗੁਜ਼ਾਰੀ ਸਦਕਾ ਬਲਾਕ ਸ੍ਰੀ ਹਰਗੋਬਿੰਦਰਪੁਰ ਸਾਹਿਬ ਦਾ ਪਿੰਡ ਪੇਰੋਸ਼ਾਹ ਇਲਾਕੇ ਦੇ ਪਿੰਡਾਂ ਲਈ ਮਿਸਾਲ ਬਣਿਆ ਹੋਇਆ ਹੈ।

ਪਿੰਡ ’ਚ ਕੂੜੇ-ਕਰਕਟ ਅਤੇ ਦੂਸ਼ਿਤ ਪਾਣੀ ਦੇ ਪ੍ਰਬੰਧਨ ਲਈ ਬਣਾਏ ਮਾਡਲ ਨੂੰ ਦੇਖਣ ਲਈ ਇਲਾਕੇ ਦੇ 12 ਪਿੰਡਾਂ ਦੀਆਂ ਪੰਚਾਇਤਾਂ ਨੇ ਅੱਜ ਪਿੰਡ ਪੇਰੋਸ਼ਾਹ ਦਾ ਦੌਰਾ ਕੀਤਾ। ਬਲਾਕ ਦੀਨਾਨਗਰ, ਦੋਰਾਂਗਲਾ, ਕਾਹਨੂੰਵਾਨ, ਧਾਰੀਵਾਲ ਅਤੇ ਗੁਰਦਾਸਪੁਰ ਦੀਆਂ 12 ਪੰਚਾਇਤਾਂ ਅਤੇੇ ਬਲਾਕ ਅਧਿਕਾਰੀਆਂ ਨੇ ਪਿੰਡ ਵਿੱਚ ਕੂੜੇ-ਕਰਕਟ ਦੀ ਸਾਂਭ-ਸੰਭਾਲ ਲਈ ਬਣਾਏ ਗਏ ਸੋਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਵਾਟਰ ਟਰੀਟਮੈਂਟ ਪਲਾਂਟ (ਸੀਚੇਵਾਲ ਮਾਡਲ) ਅਤੇ ਪਿੰਡ ਵਿਚਲੇ 60 ਕਿਸਮਾਂ ਦੇ ਪੁਰਾਤਨ ਰਵਾਇਤੀ ਰੁੱਖਾਂ ਦੇ ਮਿਨੀ ਜੰਗਲ ਨੂੰ ਦੇਖਿਆ। ਵਫ਼ਦ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਸੁਆਣੀਆਂ ਨਾਲ ਸਾਫ਼-ਸਫ਼ਾਈ ਬਾਰੇ ਚਰਚਾ ਕੀਤੀ। ਪਿੰਡ ਦੀਆਂ ਮਹਿਲਾਵਾਂ ਨੇ ਦੱਸਿਆ ਕਿ ਹਰ ਘਰ ਵਿੱਚੋਂ ਕੂੜਾ ਇਕੱਠਾ ਕਰਨ ਦੀ ਪਹਿਲ ਸਦਕਾ ਉਨ੍ਹਾਂ ਨੂੰ ਕੂੜਾ ਸੁੱਟਣ ਲਈ ਬਾਹਰ ਨਹੀਂ ਜਾਣਾ ਪੈਂਦਾ। ਉਨ੍ਹਾਂ ਦੱਸਿਆ ਕਿ ਉਹ ਰਸੋਈ ਦੇ ਕੂੜੇ ਨੂੰ ਵੱਖ ਅਤੇ ਪਲਾਸਟਿਕ ਤੇ ਨਾ-ਗਲਣਯੋਗ ਕੂੜੇ ਨੂੰ ਵੱਖਰੇ ਕੂੜੇਦਾਨ ਵਿੱਚ ਰੱਖਦੇ ਹਨ। ਪਿੰਡ ਦੀ ਸਰਪੰਚ ਹਰਜਿੰਦਰ ਕੌਰ ਕਾਹਲੋਂ ਅਤੇ ਪੰਚਾਇਤ ਦੇ ਸਹਿਯੋਗੀ ਅਧਿਆਪਕ ਸੁਖਰਾਜ ਸਿੰਘ ਕਾਹਲੋਂ ਨੇ ਦੱਸਿਆ ਕਿ ‘ਆਪਣਾ ਕੂੜਾ, ਆਪਣੀ ਜ਼ਿੰਮੇਵਾਰੀ’ ਮਿਸ਼ਨ ਤਹਿਤ ਪਿੰਡ ਦੇ ਲਗਪਗ 120 ਘਰਾਂ ਵਿੱਚੋਂ ਸੁੱਕਾ ਅਤੇ ਗਿੱਲਾ ਕੂੜਾ ਵੱਖੋ-ਵੱਖਰਾ ਇਕੱਠਾ ਕਰਕੇ ਵਿਸ਼ੇਸ਼ ਕੂੜਾ ਡੰਪ ਵਿੱਚ ਸਟੋਰ ਕੀਤਾ ਜਾਂਦਾ ਹੈ, ਜਿੱਥੇ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਂਦੀ ਹੈ ਅਤੇ ਸਮੁੱਚੇ ਪਿੰਡ ਦੇ ਦੂਸ਼ਿਤ ਪਾਣੀ ਨੂੰ ਸੀਵਰੇਜ ਲਾਈਨ ਰਾਹੀਂ ਵਾਟਰ ਟਰੀਟਮੈਂਟ ਪਲਾਂਟ ਵਿੱਚ ਇਕੱਠਾ ਕਰਨ ਮਗਰੋਂ ਕੁਦਰਤੀ ਪ੍ਰਕਿਰਿਆ ਰਾਹੀਂ ਸੋਧ ਕੇ ਖੇਤਾਂ ਦੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਪਿੰਡ ਵਾਸੀਆਂ ਨੂੰ ਦੂਸ਼ਿਤ ਪਾਣੀ ਅਤੇ ਕੂੜੇ-ਕਰਕਟ ਤੋਂ ਨਿਜ਼ਾਤ ਮਿਲੀ ਹੈ।

ਉਨ੍ਹਾਂ ਸਮੂਹ ਸਰਪੰਚਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸਮੂਹ ਪੰਚਾਇਤਾਂ ਅਧਿਕਾਰੀਆਂ ਦੀ ਦੇਖ-ਰੇਖ ਹੇਠ ਆਪੋ-ਆਪਣੇ ਪਿੰਡਾਂ ਵਿੱਚ ਅਜਿਹੇ ਪ੍ਰਾਜੈਕਟ ਲਗਾਉਣ।

ਇਸ ਮੌਕੇ ਜੇਈ ਅਮਰਵੀਰ ਸਿੰਘ ਚੱਠਾ, ਗੁਰਮੀਤ ਸਿੰਘ ਕਾਹਲੋਂ, ਪ੍ਰਾਜੈਕਟ ਇੰਚਾਰਜ ਹਰਦੇਵ ਸਿੰਘ ਅਤੇ ਨੇੜਲੇ ਪਿੰਡਾਂ ਦੇ ਪੰਚਾਇਤ ਮੈਂਬਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All