‘ਯੂਥ ਫਾਰ ਅੰਡਰਸਟੈਂਡਿੰਗ’ ਇੰਡੀਆ ਸਕਾਲਰਸ਼ਿਪ ਪ੍ਰੋਗਰਾਮ ਅਧੀਨ ਜਾਪਾਨ ਲਈ ਵਨਿਆ ਮਲਹੋਤਰਾ ਦੀ ਹੋਈ ਚੋਣ
ਪਠਾਨਕੋਟ ਡੀਸੀ ਨੇ ਕੀਤਾ ਸਨਮਾਨਿਤ
ਡਿਪਟੀ ਕਮਿਸ਼ਨਰ, ਡਾ. ਪੱਲਵੀ, ਵਿਦਿਆਰਥਣ ਵਨਿਆ ਮਲਹੋਤਰਾ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕਰਦੇ ਹੋਏ।-ਫੋਟੋ:ਐਨ.ਪੀ.ਧਵਨ
Advertisement
ਪ੍ਰਤਾਪ ਵਰਲਡ ਸਕੂਲ ਦੀ ਪ੍ਰਤਿਭਾਸ਼ਾਲੀ ਅਤੇ ਹੋਣਹਾਰ ਵਿਦਿਆਰਥਣ ਵਨਿਆ ਮਲਹੋਤਰਾ ਦੀ ਜਾਪਾਨ ਵਿੱਚ ‘ਯੂਥ ਫਾਰ ਅੰਡਰਸਟੈਂਡਿੰਗ’ ਇੰਡੀਆ ਸਕਾਲਰਸ਼ਿਪ ਪ੍ਰੋਗਰਾਮ ਲਈ ਚੋਣ ਹੋਈ ਹੈ। ਜਿਸ ਨੂੰ ਪਠਾਨਕੋਟ ਦੀ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਵਧਾਈਆਂ ਦਿੱਤੀਆਂ।
ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਦੱਸਿਆ ਕਿ ‘ਯੂਥ ਫਾਰ ਅੰਡਰਸਟੈਂਡਿੰਗ’ ਇੰਡੀਆ, ਅਕਸਚੇਂਜ ਪ੍ਰੋਗਰਾਮ ਦੇ ਤਹਿਤ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਚੋਣ ਕਰਦਾ ਹੈ, ਜੋ ਵਿਸ਼ਵ ਪੱਧਰ ’ਤੇ ਭਾਰਤ ਦਾ ਪ੍ਰਤੀਨਿਧਤਵ ਕਰ ਸਕਣ। ਦੇਸ਼ ਪੱਧਰ ਤੇ ਸੈਂਕੜੇ ਵਿਦਿਆਰਥੀਆਂ ਵਿੱਚੋਂ ਪੰਜਾਬ ਭਰ ਵਿੱਚੋਂ ਸਿਰਫ ਚਾਰ ਵਿਦਿਆਰਥਣਾਂ ਚੁਣੀਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ ਪਠਾਨਕੋਟ ਦੀ ਇੱਕ ਵਨਿਆ ਮਲਹੋਤਰਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਪੂਰਾ ਖਰਚਾ ਜਾਪਾਨ ਸਰਕਾਰ ਕਰੇਗੀ।
Advertisement
ਡਿਪਟੀ ਕਮਿਸ਼ਨਰ ਡਾ. ਪੱਲਵੀ, ਆਈਏਐਸ, ਨੇ ਵਾਨਿਆ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਵਾਨਿਆ ਦੀ ਪ੍ਰਾਪਤੀ ਜ਼ਿਲ੍ਹੇ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ।
Advertisement
