ਅਮਰੀਕਾ: ਦਰਿਆ ’ਚ ਡੁੱਬਦੇ ਬੱਚਿਆਂ ਨੂੰ ਬਚਾਉਂਦੇ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਅਮਰੀਕਾ: ਦਰਿਆ ’ਚ ਡੁੱਬਦੇ ਬੱਚਿਆਂ ਨੂੰ ਬਚਾਉਂਦੇ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 8 ਅਗਸਤ

ਅਮਰੀਕਾ ਵਿੱਚ ਬਲਾਕ ਧਾਰੀਵਾਲ (ਜ਼ਿਲ੍ਹਾ ਗੁਰਦਾਸਪੁਰ) ਦੇ ਪਿੰਡ ਛੀਨਾ (ਰੇਲਵਾਲਾ) ਦੇ ਵਾਸੀ 29 ਸਾਲਾ ਨੌਜਵਾਨ ਦੀ ਅਮਰੀਕਾ ਵਿੱਚ ਫਰੀਜ਼ਨੋ ਨੇੜੇ ਸ਼ਹਿਰ ਰੀਡਲੀ ਦੇ ਕਿੰਗਜ਼ ਦਰਿਆ ’ਚ ਡੁੱਬ ਦੇ ਮੈਕਸੀਕਨ ਤਿੰਨ ਬੱਚਿਆਂ ਨੂੰ ਬਚਾਉਂਦਿਆਂ ਡੁੱਬਣ ਕਾਰਨ ਮੌਤ ਹੋ ਗਈ। ਮਨਜੀਤ ਸਿੰਘ ਦੇ ਪਿਤਾ ਗੁਰਬਖ਼ਸ਼ ਸਿੰਘ ਅਤੇ ਮਾਤਾ ਹਰਜੀਤ ਕੌਰ ਵਾਸੀ ਪਿੰਡ ਛੀਨਾ (ਰੇਲਵਾਲਾ) ਨੇ ਦੱਸਿਆ ਕਿ ਉਨ੍ਹਾਂ ਦਾ ਅਣਵਿਆਹਿਆ ਲੜਕਾ ਮਨਜੀਤ ਸਿੰਘ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਅਤੇ ਹੁਣ ਉਹ ਅਮਰੀਕਾ ਵਿੱਚ ਫਰੀਜ਼ਨੋ ਵਿੱਚ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਦਾ ਲਾਇਸੈਂਸ ਲੈਣ ਲਈ ਕਲਾਸਾਂ ਲਾ ਰਿਹਾ ਸੀ। ਮਨਜੀਤ ਸਿੰਘ ਦੀ ਫਰੀਜ਼ਨੋ ਨੇੜੇ ਰੀਡਲੀ ਦੇ ਕਿੰਗਜ਼ ਦਰਿਆ ਵਿੱਚ ਡੁੱਬਦੇ ਮੈਕਸੀਕਨ ਮੂਲ ਦੇ ਤਿੰਨ ਬੱਚਿਆਂ ਨੂੰ ਬਚਾਉਂਦਿਆਂ ਡੁੱਬਣ ਕਾਰਨ ਜਾਨ ਚਲੀ ਗਈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All