DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰੀ ਬਜਟ ਲੋਕ ਵਿਰੋਧੀ: ਵਿਜ

ਪਠਾਨਕੋਟ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਖਜ਼ਾਨਚੀ ਅਮਿਤ ਵਿਜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੇਸ਼ ਬਜਟ ਉਸ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਇਸ ਬਜਟ ਵਿੱਚ ਮੱਧ ਵਰਗ, ਕਿਸਾਨਾਂ, ਪੇਂਡੂ ਮਜ਼ਦੂਰਾਂ, ਸ਼ਹਿਰੀ...

  • fb
  • twitter
  • whatsapp
  • whatsapp
Advertisement

ਪਠਾਨਕੋਟ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਖਜ਼ਾਨਚੀ ਅਮਿਤ ਵਿਜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੇਸ਼ ਬਜਟ ਉਸ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ। ਇਸ ਬਜਟ ਵਿੱਚ ਮੱਧ ਵਰਗ, ਕਿਸਾਨਾਂ, ਪੇਂਡੂ ਮਜ਼ਦੂਰਾਂ, ਸ਼ਹਿਰੀ ਗਰੀਬਾਂ, ਛੋਟੇ ਕਾਰੋਬਾਰਾਂ ਤੇ ਛੋਟੇ ਉਦਯੋਗਾਂ ਲਈ ਕੁੱਝ ਨਹੀਂ ਹੈ ਅਤੇ ਇਸ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।

ਅਮਿਤ ਵਿਜ ਨੇ ਕਿਹਾ ਕਿ ਸਰਕਾਰ ਨੇ ਅਸਲ ਭਲਾਈ ਖਰਚ ਘਟਾ ਕੇ ਰਾਜਾਂ ’ਤੇ ਬੋਝ ਪਾ ਦਿੱਤਾ ਹੈ। ਜਿਵੇਂ ਕਿ ਮਗਨਰੇਗਾ ਲਈ ਕੇਂਦਰ ਸਰਕਾਰ 90,000 ਕਰੋੜ ਦੀ ਵਿਵਸਥਾ ਦਿਖਾ ਰਹੀ ਹੈ, ਪਰ ਰਾਜ ਦਾ ਯੋਗਦਾਨ 10 ਫ਼ੀਸਦ ਤੋਂ ਵਧਾ ਕੇ 40 ਫ਼ੀਸਦ ਕਰ ਦਿੱਤਾ ਗਿਆ ਹੈ। ਪੰਜਾਬ ਵਰਗਾ ਰਾਜ ਜੋ ਬਹੁਤ ਜ਼ਿਆਦਾ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ, ਮਗਨਰੇਗਾ ਦੇ ਲਾਭ ਪ੍ਰਾਪਤ ਨਹੀਂ ਕਰ ਸਕੇਗਾ ਅਤੇ ਪੇਂਡੂ ਮਜ਼ਦੂਰ ਆਪਣੀਆਂ ਨੌਕਰੀਆਂ ਗੁਆ ਦੇਣਗੇ। ਅਮਿਤ ਵਿਜ ਨੇ ਕਿਹਾ ਕਿ ਸਿਹਤ ਵਿੱਚ 3,686 ਕਰੋੜ, ਸਿੱਖਿਆ ਵਿੱਚ 6,701 ਕਰੋੜ, ਸਮਾਜ ਭਲਾਈ ਵਿੱਚ 9,999 ਕਰੋੜ, ਖੇਤੀ ਵਿੱਚ 6,985 ਕਰੋੜ, ਪੇਂਡੂ ਵਿਕਾਸ ਵਿੱਚ 53,067 ਕਰੋੜ ਅਤੇ ਸ਼ਹਿਰੀ ਵਿਕਾਸ ਵਿੱਚ 39,573 ਕਰੋੜ ਦੀ ਕਟੌਤੀ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਬਜਟ ਨੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਛੋਟੇ ਦੁਕਾਨਦਾਰਾਂ ਤੇ ਵਪਾਰੀਆਂ ਤੋਂ ਇਲਾਵਾ ਵਿਦਿਆਰਥੀ ਵਰਗ ਨੂੰ ਨਿਰਾਸ਼ਾ ਹੀ ਦਿੱਤੀ ਹੈ। ਇਸ ਤੋਂ ਇਲਾਵਾ ਬਜਟ ਮਹਿੰਗਾਈ ਤੋਂ ਵੀ ਕੋਈ ਰਾਹਤ ਨਹੀਂ ਦਿੱਤੀ।

Advertisement

Advertisement
Advertisement
×