DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰੀ ਬਜਟ ਸਮੁੱਚੇ ਵਿਕਾਸ ਲਈ ਲਾਭਦਾਇਕ: ਖੰਨਾ

ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਬਜਟ ਨੂੰ ਸਮੁੱਚੇ ਵਿਕਾਸ ਲਈ ਲਾਭਦਾਇਕ ਦੱਸਿਆ। ਅੱਜ ਇੱਥੇ ਸ੍ਰੀ ਖੰਨਾ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਸਾਲ ਦੇ ਆਮ ਬਜਟ ਵਿੱਚ ਖੇਤੀ, ਸਿੱਖਿਆ, ਸੈਰ-ਸਪਾਟਾ...

  • fb
  • twitter
  • whatsapp
  • whatsapp
Advertisement

ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕੇਂਦਰੀ ਬਜਟ ਨੂੰ ਸਮੁੱਚੇ ਵਿਕਾਸ ਲਈ ਲਾਭਦਾਇਕ ਦੱਸਿਆ। ਅੱਜ ਇੱਥੇ ਸ੍ਰੀ ਖੰਨਾ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਸਾਲ ਦੇ ਆਮ ਬਜਟ ਵਿੱਚ ਖੇਤੀ, ਸਿੱਖਿਆ, ਸੈਰ-ਸਪਾਟਾ ਤੇ ਸਿਹਤ ਸਹੂਲਤਾਂ ਦੇ ਵਿਸਥਾਰ ’ਤੇ ਜ਼ੋਰ ਦਿੱਤਾ ਗਿਆ ਹੈ। ਨੌਜਵਾਨਾਂ, ਔਰਤਾਂ, ਗਰੀਬਾਂ, ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ। ਇਹ ਬਜਟ ‘ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਨਾਅਰੇ ’ਤੇ ਅਧਾਰਿਤ ਹੈ।

ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਾ ਹੈ, ਰੁਜ਼ਗਾਰ ਪ੍ਰਦਾਨ ਕਰਦਾ ਹੈ ਤੇ ਇੱਕ ਵਿਕਸਿਤ ਭਾਰਤ ਦੀ ਨੀਂਹ ਰੱਖਦਾ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਕੇਂਦਰੀ ਬਜਟ 2026-27 ਇੱਕ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਰੱਖਦਾ ਹੈ। ਖੋਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸਮਾਜ ਦੇ ਹਰ ਵਰਗ ਲਈ ਸੰਤੁਲਿਤ ਦੇਖਭਾਲ ਪ੍ਰਦਾਨ ਕਰਦਾ ਹੈ,ਜਿਸ ਵਿੱਚ ਨੌਜਵਾਨ, ਕਿਸਾਨ, ਮਾਲੀ, ਔਰਤਾਂ, ਵਪਾਰੀ, ਕਰਮਚਾਰੀ ਤੇ ਮੱਧ ਵਰਗ ਸ਼ਾਮਲ ਹਨ।

Advertisement

Advertisement
Advertisement
×