DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸੇ ਵਿੱਚ ਅਧਿਆਪਕਾ ਸਣੇ ਦੋ ਹਲਾਕ

ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲਗੱਡਾ ਨੇੜੇ ਬੀਤੇ ਦਿਨੀਂ ਮੋਪੇਡ ਨਾਲ ਸਾਹਮਣਿਓਂ ਆ ਰਹੇ ਮੋਟਰਸਾਈਕਲ ਦੇ ਟਕਰਾਉਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ| ਮ੍ਰਿਤਕਾਂ ਵਿੱਚ ਮੋਪੇਡ ਚਾਲਕ ਰਵੀ ਦੀ ਪਤਨੀ ਪੂਨਮ ਰਾਣੀ (45) ਵਾਸੀ ਨਾਗੋਕੇ ਅਤੇ ਮੋਟਰਸਾਈਕਲ ਚਾਲਕ ਸੁਖਪ੍ਰੀਤ...

  • fb
  • twitter
  • whatsapp
  • whatsapp
Advertisement
ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲਗੱਡਾ ਨੇੜੇ ਬੀਤੇ ਦਿਨੀਂ ਮੋਪੇਡ ਨਾਲ ਸਾਹਮਣਿਓਂ ਆ ਰਹੇ ਮੋਟਰਸਾਈਕਲ ਦੇ ਟਕਰਾਉਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ| ਮ੍ਰਿਤਕਾਂ ਵਿੱਚ ਮੋਪੇਡ ਚਾਲਕ ਰਵੀ ਦੀ ਪਤਨੀ ਪੂਨਮ ਰਾਣੀ (45) ਵਾਸੀ ਨਾਗੋਕੇ ਅਤੇ ਮੋਟਰਸਾਈਕਲ ਚਾਲਕ ਸੁਖਪ੍ਰੀਤ ਸਿੰਘ (17) ਵਾਸੀ ਮੁੰਡਾਪਿੰਡ ਦੇ ਨਾਂ ਸ਼ਾਮਲ ਹਨ| ਇੱਥੇ ਮ੍ਰਿਤਕਾ ਪੂਨਮ ਰਾਣੀ ਦਾ ਪੋਸਟਮਾਰਟਮ ਕਰਵਾਉਣ ਆਏ ਉਸਦੇ ਪਤੀ ਰਵੀ ਨੇ ਦੱਸਿਆ ਉਹ ਮੋਪੇਡ ’ਤੇ ਆਪਣੇ ਪਿੰਡ ਨਾਗੋਕੇ ਤੋਂ ਅੰਮ੍ਰਿਤਸਰ ਜਾ ਰਹੇ ਸਨ ਤਾਂ ਉਨ੍ਹਾਂ ਦੀ ਮੋਪੇਡ ਨੂੰ ਏਕਲਗੱਡਾ ਨੇੜੇ ਤੇਜ਼ ਰਫ਼ਤਾਰ ਮੋਟਰਸਾਈਕਲ ਦੇ ਚਾਲਕ ਨੇ ਟੱਕਰ ਮਾਰ ਦਿੱਤੀ| ਇਸ ਦੌਰਾਨ ਪੂਨਮ ਰਾਣੀ ਦੇ ਸਿਰ ’ਚ ਗੰਭੀਰ ਸੱਟ ਲੱਗਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਗਈ| ਮੋਟਰਸਾਈਕਲ ਚਾਲਕ ਸੁਖਪ੍ਰੀਤ ਸਿੰਘ ਦੇ ਚਾਚਾ ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੁਖਪ੍ਰੀਤ ਸਿੰਘ ਨੂੰ ਵੱਲ੍ਹਾ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਾਇਆ ਜਿੱਥੇ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਥਾਣਾ ਵੈਰੋਵਾਲ ਦੇ ਏ ਐੱਸ ਆਈ ਪਿਆਰਾ ਸਿੰਘ ਨੇ ਕਿਹਾ ਕਿ ਇਸ ਸਬੰਧੀ ਬੀ ਐੱਨ ਐੱਸ ਦੀ ਧਾਰਾ 194 ਅਧੀਨ ਕੇਸ ਦਰਜ ਕੀਤਾ ਗਿਆ ਹੈ| ਸੁਖਪ੍ਰੀਤ ਸਿੰਘ ਦੇ ਚਾਚਾ ਰੇਸ਼ਮ ਸਿੰਘ ਨੇ ਕਿਹਾ ਕਿ ਦੱਸਿਆ ਕਿ ਸੁਖਪ੍ਰੀਤ ਸਿੰਘ ਪਿੰਡ ਤੋਂ ਖਡੂਰ ਸਾਹਿਬ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ| ਪੂਨਮ ਰਾਣੀ ਦੇ 12 ਅਤੇ 8 ਸਾਲ ਦੇ ਦੋ ਲੜਕੇ ਹਨ| ਉਹ ਵਈਂਪੂਈਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਸੀ।

Advertisement
Advertisement
×