DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੋ ਬਜ਼ੁਰਗ 200 ਫੁੱਟ ਉੱਚੇ ਟਾਵਰ ’ਤੇ ਚੜ੍ਹੇ

ਪੰਜ ਸਾਲਾਂ ਵਿੱਚ 13ਵੀਂ ਵਾਰ ਸੰਘਰਸ਼ ਲਈ ਮਜਬੂਰ

  • fb
  • twitter
  • whatsapp
  • whatsapp
featured-img featured-img
ਟਾਵਰ ’ਤੇ ਚੜ੍ਹੇ ਹੋਏ ਬਜ਼ੁਰਗ।
Advertisement

ਬੈਰਾਜ ਆਊਸਟੀ ਸੰਘਰਸ਼ ਕਮੇਟੀ ਜੈਨੀ ਦੇ ਦੋ ਬਜ਼ੁਰਗ ਮੈਂਬਰ 85 ਸਾਲਾ ਸ਼ਰਮ ਸਿੰਘ ਅਤੇ 81 ਸਾਲਾ ਕੁਲਵਿੰਦਰ ਸਿੰਘ ਰੁਜ਼ਗਾਰ ਅਤੇ ਹੋਰ ਮੰਗਾਂ ਸਬੰਧੀ ਪਿੰਡ ਸਿਦੋੜੀ ਨੇੜੇ 200 ਫੁੱਟ ਉੱਚੇ ਬਿਜਲੀ ਵਾਲੇ ਟਾਵਰ ’ਤੇ ਚੜ੍ਹ ਗਏ। ਇਸ ਦੀ ਸੂਚਨਾ ਮਿਲਦਿਆਂ ਹੀ ਸ਼ਾਹਪੁਰਕੰਢੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀ ਬਜ਼ੁਰਗਾਂ ਨੂੰ ਹੇਠਾਂ ਆਉਣ ਦੀ ਅਪੀਲ ਕੀਤੀ ਪਰ ਉਹ ਨਾ ਮੰਨੇ। ਇਸ ਸਬੰਧੀ ਦੋਵੇਂ ਬਜ਼ੁਰਗਾਂ ਸ਼ਰਮ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਹਪੁਰਕੰਢੀ ਬੈਰਾਜ ਡੈਮ ਪ੍ਰਸ਼ਾਸਨ ਉਨ੍ਹਾਂ ਦੀਆਂ ਜ਼ਮੀਨਾਂ ਬੈਰਾਜ ਡੈਮ ਬਣਾਉਣ ਲਈ ਐਕੁਆਇਰ ਕਰਨ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀ ਨਹੀਂ ਦੇ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਕਈ ਅਣਉਚਿਤ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਉਹ ਕਈ ਸਾਲਾਂ ਤੋਂ ਡੈਮ ਦੇ ਦਫਤਰਾਂ ਦੇ ਚੱਕਰ ਕੱਟ-ਕੱਟ ਕੇ ਥੱਕ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਉਹ ਟਾਵਰ ਤੋਂ ਹੇਠਾਂ ਨਹੀਂ ਉਤਰਨਗੇ। ਇਸ ਦੌਰਾਨ ਬੈਰਾਜ ਡੈਮ ਪ੍ਰਸ਼ਾਸਨ ਦੇ ਐੱਸ ਈ ਕੁਲਵਿੰਦਰ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਦਾ ਮੰਗ ਪੱਤਰ ਪਹਿਲਾਂ ਹੀ ਉਨ੍ਹਾਂ ਦੇ ਦਫ਼ਤਰ ਵਿੱਚ ਪਹੁੰਚ ਚੁੱਕਾ ਹੈ ਅਤੇ ਢੁੱਕਵੀਂ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਵੇਂ ਬਜ਼ੁਰਗ ਪਿਛਲੇ ਪੰਜ ਸਾਲਾਂ ਵਿੱਚ 13 ਵਾਰ ਵੱਖ-ਵੱਖ ਪਾਣੀ ਵਾਲੀਆਂ ਟੈਂਕੀਆਂ ਅਤੇ ਟਾਵਰਾਂ ’ਤੇ ਚੜ੍ਹ ਚੁੱਕੇ ਹਨ ਅਤੇ ਹੁਣ ਮੁੜ ਟਾਵਰ ’ਤੇ ਚੜ੍ਹੇ ਹਨ।

Advertisement
Advertisement
×