ਰਈਆ (ਪੱਤਰ ਪ੍ਰੇਰਕ): ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਬਿਆਸ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਰੰਧਾਵਾ ਰੈਸਟੋਰੈਂਟ ਤੋ ਥੋੜ੍ਹਾ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਤਿੰਨ ਨੌਜਵਾਨ ਸਪਲੈਂਡਰ ਮੋਟਰਸਾਈਕਲ ਨੰਬਰੀ ਪੀਬੀ 02-ਏ ਐਮ-5102 ਤੇ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਪੁਲੀਸ ਨੂੰ ਦੇਖ ਕੇ ਇਕਦਮ ਬਰੇਕ ਮਾਰੀ ਜਿਸ ਕਾਰਨ ਮੋਟਰਸਾਈਕਲ ਡਿੱਗ ਗਿਆ। ਇਸੇ ਦੌਰਾਨ ਇੱਕ ਨੌਜਵਾਨ ਮੌਕੇ ਦੌੜ ਗਿਆ ਬਾਕੀ ਦੋਵਾ ਨੂੰ ਪੁਲੀਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਯੋਧਾ ਸਿੰਘ ਵਾਸੀ ਨੂਰਪੁਰ ਜੱਟਾ ਥਾਣਾ ਢਿੱਲਵਾਂ, ਜ਼ਿਲ੍ਹਾ ਕਪੂਰਥਲਾ ਅਤੇ ਗੁਰਮੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਵੜੈਚ ਥਾਣਾ ਬਿਆਸ ਵਜੋਂ ਹੋਈ। ਭੱਜਣ ਵਾਲੇ ਦੀ ਪਛਾਣ ਜਸਵੰਤ ਸਿੰਘ ਉਰਫ ਸੱਤੂ ਵਾਸੀ ਬੱਲ ਸਰਾ ਥਾਣਾ ਬਿਆਸ ਵਜੋਂ ਹੋਈ। ਤਲਾਸ਼ੀ ਦੌਰਾਨ ਯੋਧਾ ਸਿੰਘ ਕੋਲੋਂ 25 ਗ੍ਰਾਮ ਅਤੇ ਗੁਰਮੀਤ ਸਿੰਘ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਤਿੰਨਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।