ਹੈਰੋਇਨ ਸਣੇ ਦੋ ਕਾਬੂ
ਥਾਣਾ ਸਰਾਏ ਅਮਾਨਤ ਖਾਂ ਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਲੰਘੀ ਸ਼ਾਮ ਦੋ ਜਣਿਆਂ ਨੂੰ 165 ਗਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਟੀਮ ਨੇ ਸਰਾਏ ਅਮਾਨਤ ਖਾਂ...
Advertisement
ਥਾਣਾ ਸਰਾਏ ਅਮਾਨਤ ਖਾਂ ਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਲੰਘੀ ਸ਼ਾਮ ਦੋ ਜਣਿਆਂ ਨੂੰ 165 ਗਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਟੀਮ ਨੇ ਸਰਾਏ ਅਮਾਨਤ ਖਾਂ ਪਿੰਡ ਦੇ ਹੀ ਵਾਸੀ ਸਾਵਣਪ੍ਰੀਤ ਸਿੰਘ ਨੂੰ ਪਿੰਡ ਦੇ ਸੇਵਾ ਕੇਂਦਰ ਨੇੜਿਓਂ 145 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਇਸ ਤਰ੍ਹਾਂ ਸਥਾਨਕ ਥਾਣਾ ਸਿਟੀ ਦੀ ਪੁਲੀਸ ਟੀਮ ਨੇ ਝਬਾਲ ਕਲਾਂ ਦੀ ਗਲੀ ਮਾਲੂਵਾਲ ਸੰਤਾਂ ਦੇ ਵਾਸੀ ਸੁਰਜੀਤ ਸਿੰਘ ਉਰਫ ਖਾਨ ਨੂੰ 20 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ। ਮੁਲਜ਼ਮ ਕੋਲੋਂ ਡਰੱਗ ਮਨੀ ਦੇ 2700 ਰੁਪਏ ਵੀ ਬਰਾਮਦ ਹੋਏ।
Advertisement
Advertisement
×

