ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲੀ : The Tribune India

ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲੀ

ਇਨਸਾਫ਼ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲੀ

ਹਸਪਤਾਲ ਅੰਦਰ ਜ਼ੇਰੇ ਇਲਾਜ ਨੌਜਵਾਨ ਤੇ ਉਸ ਦੇ ਪਰਿਵਾਰਕ ਮੈਂਬਰ।

ਪੱਤਰ ਪ੍ਰੇਰਕ

ਪੱਟੀ, 26 ਮਈ

ਇਲਾਕੇ ਦੇ ਪਿੰਡ ਉਬੋਕੇ ਦੇ ਨੌਜਵਾਨ ਹਰਜੀਤ ਸਿੰਘ ਪੁੱਤਰ ਸਵਰਨ ਸਿੰਘ ਨੇ ਅੱਜ ਪੁਲੀਸ ਕੋਲੋਂ ਇਨਸਾਫ਼ ਨਾ ਮਿਲਣ ਕਰਕੇ ਜ਼ਹਿਰੀਲੀ ਦਵਾਈ ਪੀ ਲਈ। ਉਸ ਦੀ ਹਾਲਤ ਨੂੰ ਨਾਜ਼ੁਕ ਹੋਣ ਕਰਕੇ ਸਿਵਲ ਹਸਪਤਾਲ ਪੱਟੀ ਦੇ ਡਾਕਟਰਾਂ ਵੱਲੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਹਰਜੀਤ ਸਿੰਘ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੇ ਕਿਸੇ ਲੜਕੀ ਨਾਲ ਪ੍ਰੇਮ ਸਬੰਧ ਹੋਣ ਕਰਕੇ 1 ਮਈ 2023 ਨੂੰ ਕੁਝ ਲੋਕਾਂ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ਦੇ ਘਰ ਵਿੱਚ ਗੋਲੀਆਂ ਮਾਰੀਆਂ ਪਰ ਉਨ੍ਹਾਂ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣੋ ਬਚ ਗਿਆ। ਉਨ੍ਹਾਂ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲੀਸ ਚੌਕੀ ਕੈਰੋਂ ਦੇ ਇੰਚਾਰਜ ਥਾਣੇਦਾਰ ਬਲਵਿੰਦਰ ਸਿੰਘ ਨੂੰ ਦਰਖ਼ਾਸਤ ਦਿੱਤੀ। ਇਸ ਤੋਂ ਇਲਾਵਾ ਉਹ ਡੀਐੱਸਪੀ ਪੱਟੀ ਅਤੇ ਐੱਸਐੱਸਪੀ ਤਰਨਤਾਰਨ ਨੂੰ ਮਿਲ ਕੇ ਇਨਸਾਫ਼ ਲਈ ਫ਼ਰਿਆਦ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਹੁਣ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕੱਲ੍ਹ ਉਹ ਆਪਣੇ ਲੜਕੇ ਅਤੇ ਮੋਹਤਬਰਾਂ ਨੂੰ ਨਾਲ ਲੈ ਕਿ ਪੁਲੀਸ ਥਾਣਾ ਸਿਟੀ ਪੱਟੀ ਗਏ ਜਿੱਥੇ ਅੇੈਸਐੱਚਓ ਹਰਪ੍ਰੀਤ ਸਿੰਘ ਨੇ ਇਸ ਕੇਸ ਦਾ ਰਾਜ਼ੀਨਾਮਾ ਕਰਵਾਉਣ ਲਈ ਉਨ੍ਹਾਂ ਦੇ ਲੜਕੇ ਹਰਜੀਤ ਸਿੰਘ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਦੱਸਣਯੋਗ ਹੈ ਕਿ ਨੌਜਵਾਨ ਹਰਜੀਤ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀਣ ਤੋਂ ਪਹਿਲਾਂ ਵੀਡੀਓ ਬਣਾ ਕਿ ਪੁਲੀਸ ਚੌਕੀ ਕੈਰੋਂ ਦੇ ਇੰਚਾਰਜ ਥਾਣੇਦਾਰ ਬਲਵਿੰਦਰ ਸਿੰਘ ’ਤੇ ਇਲਜ਼ਾਮ ਲਗਾਏ ਕਿ ਉਸ ਦੀ ਦਰਖਾਸਤ ’ਤੇ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਕਤ ਥਾਣੇਦਾਰ ਨੇ ਉਸ ਨੂੰ ਧਮਕਾਇਆ ਕਿ ਉਹ ਉਸ ਅਤੇ ਉਸ ਦੇ ਪਰਿਵਾਰ ਉਪਰ ਪਰਚਾ ਦਰਜ ਕਰਵਾ ਦੇਵੇਗਾ ਜਿਸ ਕਾਰਣ ਉਹ ਜ਼ਹਿਰੀਲੀ ਦਵਾਈ ਪੀ ਰਿਹਾ ਹੈ। ਜੇਕਰ ਉਸ ਦੀ ਮੌਤ ਹੁੰਦੀ ਹੈ ਤਾਂ ਪੁਲੀਸ ਥਾਣੇਦਾਰ ਬਲਵਿੰਦਰ ਸਿੰਘ ਤੇ ਉਸ ਦੇ ਘਰ ਗੋਲੀਆਂ ਮਾਰਨ ਵਾਲੇ ਜ਼ਿੰਮੇਵਾਰ ਹੋਣਗੇ।

ਪੁਲੀਸ ਨੇ ਦੋਸ਼ ਨਕਾਰੇ

ਕੈਰੋਂ ਪੁਲੀਸ ਚੌਕੀ ਦੇ ਇੰਚਾਰਜ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੀਡੀਆ ਇਸ ਮਾਮਲੇ ’ਤੇ ਜਾਣਕਾਰੀ ਲਈ ਪੁਲੀਸ ਥਾਣਾ ਸਿਟੀ ਪੱਟੀ ਨਾਲ ਗੱਲ ਕਰ ਸਕਦਾ ਹੈ। ਥਾਣਾ ਸਿਟੀ ਪੱਟੀ ਦੇ ਐੱਸਐੱਚ ਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਘਰ ਗੋਲੀਆਂ ਵੱਜਣ ਦੀ ਘਟਨਾ ਉਨ੍ਹਾਂ ਦੀ ਤਇਨਾਤੀ ਤੋਂ ਪਹਿਲਾਂ ਦੀ ਹੈ ਤੇ ਪੁਲੀਸ ਮੁਤਾਬਕ ਉਕਤ ਘਟਨਾ ਸ਼ੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਤੇ ਕੱਲ੍ਹ ਦੋਵੇ ਧਿਰਾਂ ਪੁਲੀਸ ਥਾਣੇ ਅੰਦਰ ਇੱਕਠੀਆਂ ਹੋਈਆਂ ਸੀ ਅਤੇ ਦੋਹਾਂ ਧਿਰਾਂ ਨੇ ਸਹਿਮਤੀ ਨਾਲ ਅੱਜ ਰਾਜ਼ੀਨਾਮੇ ਲਈ ਇੱਕਠੇ ਹੋਣਾ ਸੀ। ਡੀਐੱਸਪੀ ਪੱਟੀ ਸਤਨਾਮ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਸਬੰਧੀ ਤੱਥਾਂ ਦੀ ਜਾਂਚ ਕਰਨਗੇ ਤੇ ਪੁਲੀਸ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਅਧਿਆਤਮਕ ਸਨਅਤ ਦੀ ਸੁਪਰ ਮਾਰਕਿਟ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਖੁਫ਼ੀਆ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਟਰੰਪ ’ਤੇ ਦੋਸ਼ ਲੱਗੇ

ਅਪਰਾਧਿਕ ਦੋਸ਼ਾਂ ’ਚ ਘਿਰਨ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ

ਮੇਰੇ ਕੋਰਟ ਮਾਰਸ਼ਲ ਦੀਆਂ ਤਿਆਰੀਆਂ ਮੁਕੰਮਲ: ਇਮਰਾਨ

ਮੇਰੇ ਕੋਰਟ ਮਾਰਸ਼ਲ ਦੀਆਂ ਤਿਆਰੀਆਂ ਮੁਕੰਮਲ: ਇਮਰਾਨ

ਫੌਜੀ ਅਦਾਲਤ ਵਿੱਚ ਇੱਕ ਗ਼ੈਰ-ਫੌਜੀ ਦੀ ਸੁਣਵਾਈ ਨੂੰ ਪਾਕਿਸਤਾਨ ਵਿੱਚ ‘ਲ...

ਪਾਲਸੀਕਰ ਤੇ ਯੋਗੇਂਦਰ ਨੇ ਸਲਾਹਕਾਰ ਵਜੋਂ ਨਾਂ ਹਟਾਉਣ ਦੀ ਕੀਤੀ ਮੰਗ

ਪਾਲਸੀਕਰ ਤੇ ਯੋਗੇਂਦਰ ਨੇ ਸਲਾਹਕਾਰ ਵਜੋਂ ਨਾਂ ਹਟਾਉਣ ਦੀ ਕੀਤੀ ਮੰਗ

ਐੱਨਸੀਈਆਰਟੀ ਨੂੰ ਪੱਤਰ ਲਿਖ ਕੇ ਬੇਲੋੜੀ ਕੱਟ-ਵੱਢ ਨੂੰ ਤਰਕਹੀਣ ਦੱਸ ਕੇ ...

ਸ਼ਹਿਰ

View All