ਕਲਾਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਵੱਲੋਂ ਜਤਿੰਦਰ ਬਰਾੜ ਨੂੰ ਸ਼ਰਧਾਂਜਲੀ
ਪਿਛਲੇ ਦਿਨੀਂ ਫੌਤ ਹੋ ਗਏ ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਬਰਾੜ ਨੂੰ ਅੱਜ ਇੱਥੇ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੀ ਕਰਮ ਭੂਮੀ ਪੰਜਾਬ ਨਾਟਸ਼ਾਲਾ ਵਿੱਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਖਾਲਸਾ ਯੂਨੀਵਰਸਿਟੀ ਦੇ...
ਪਿਛਲੇ ਦਿਨੀਂ ਫੌਤ ਹੋ ਗਏ ਸ਼੍ਰੋਮਣੀ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਬਰਾੜ ਨੂੰ ਅੱਜ ਇੱਥੇ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੀ ਕਰਮ ਭੂਮੀ ਪੰਜਾਬ ਨਾਟਸ਼ਾਲਾ ਵਿੱਚ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਬਰਾੜ ਪਰਿਵਾਰ ਦੀ ਸਹਿਮਤੀ ਨਾਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਪੰਜਾਬ ਨਾਟਸ਼ਾਲਾ ਵਿਚ ਹੋਣ ਵਾਲੀਆਂ ਰੰਗਮੰਚੀ ਅਤੇ ਸਾਹਿਤਕ ਸਰਗਰਮੀਆਂ ਚਾਲੂ ਰੱਖਣ ਲਈ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੈ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਜਤਿੰਦਰ ਬਰਾੜ ਹੁਰਾਂ ਵਿਸ਼ਵ ਪੱਧਰ ਦੀ ਅਧੁਨਿਕ ਸਹੂਲਤਾਂ ਨਾਲ ਲੈਸ ਪੰਜਾਬ ਨਾਟਸ਼ਾਲਾ ਸਿਰਜ ਕੇ ਰੰਗ ਮੰਚ ਦੇ ਇਤਿਹਾਸ ਵਿਚ ਮੀਲ ਪੱਥਰ ਕਾਇਮ ਕੀਤਾ। ਰੰਗ ਮੰਚ ਜੋੜੀ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਕਿਹਾ ਕਿ ਬਰਾੜ ਹੁਰਾਂ ਦੀ ਨਿਰਦੇਸ਼ਨਾ ਹੇਠ ਕੰਮ ਕਰਕੇ ਅਨੇਕਾਂ ਕਲਾਕਾਰਾਂ ਨੇ ਸਫਲਤਾ ਹਾਸਲ ਕੀਤੀ । ਇਸ ਮੌਕੇ ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਨੀਟਾ ਮਹਿੰਦਰਾ ਨੇ ਵੀ ਸੰਬੋਧਨ ਕੀਤਾ ।

