DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਵਾਜਾਈ ਦੀ ਸਮੱਸਿਆ ਹੱਲ ਹੋਣ ਨਾਲ ਵਪਾਰ ਘਟਿਆ

ਭੋਗਪੁਰ ਸ਼ਹਿਰ ਵਿੱਚ ਆਵਾਜਾਈ ਦੀ ਸਮਸਿਆ ਬਣੀ ਹੋਈ ਹੈ। ਸ਼ਹਿਰ ਵਿੱਚ ਚੀਜ਼ਾਂ ਖਰੀਦਣ ਲਈ ਖਪਤਕਾਰ ਆਪਣੇ ਵਾਹਨ ਕੌਮੀ ਮਾਰਗ ’ਤੇ ਖੜ੍ਹੀਆਂ ਕਰਨ ਅਤੇ ਸਰਵਿਸ ਲੇਨ ’ਤੇ ਦੋਵੇਂ ਪਾਸੇ ਦੁਕਾਨਦਾਰਾਂ ਵਲੋਂ ਰੱਖੇ ਸਾਮਾਨ ਅਤੇ ਵੱਖ ਵੱਖ ਚੀਜ਼ਾਂ ਵੇਚਣ ਲਈ ਖੜ੍ਹੀਆਂ ਰੇਹੜੀਆਂ...

  • fb
  • twitter
  • whatsapp
  • whatsapp
Advertisement

ਭੋਗਪੁਰ ਸ਼ਹਿਰ ਵਿੱਚ ਆਵਾਜਾਈ ਦੀ ਸਮਸਿਆ ਬਣੀ ਹੋਈ ਹੈ। ਸ਼ਹਿਰ ਵਿੱਚ ਚੀਜ਼ਾਂ ਖਰੀਦਣ ਲਈ ਖਪਤਕਾਰ ਆਪਣੇ ਵਾਹਨ ਕੌਮੀ ਮਾਰਗ ’ਤੇ ਖੜ੍ਹੀਆਂ ਕਰਨ ਅਤੇ ਸਰਵਿਸ ਲੇਨ ’ਤੇ ਦੋਵੇਂ ਪਾਸੇ ਦੁਕਾਨਦਾਰਾਂ ਵਲੋਂ ਰੱਖੇ ਸਾਮਾਨ ਅਤੇ ਵੱਖ ਵੱਖ ਚੀਜ਼ਾਂ ਵੇਚਣ ਲਈ ਖੜ੍ਹੀਆਂ ਰੇਹੜੀਆਂ ਕਾਰਨ ਕੌਮੀ ਮਾਰਗ ’ਤੇ ਜਾਮ ਲੱਗੇ ਰਹਿੰਦੇ ਹਨ। ਉਧਰ ਪੁਲੀਸ ਵੱਲੋਂ ਕਈ ਰਸਤੇ ਵਾਹਨਾਂ ਲਈ ਬੰਦ ਕਰਨ ਕਾਰਨ ਆਵਾਜਾਈ ਦਾ ਮਸਲਾ ਹੱਲ ਹੋ ਗਿਆ ਪਰ ਇਸ ਨਾਲ ਵਪਾਰ ਮੱਠਾ ਪੈ ਗਿਆ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਪਾਰ ਮੰਡਲ ਦੇ ਪ੍ਰਧਾਨ ਸੁਭਾਸ਼ ਚੰਦਰ ਅਰੋੜਾ ਨੇ ਕਿਹਾ ਕਿ ਸਰਕਾਰ ਖਪਤਕਾਰਾਂ ਲਈ ਪਾਰਕਿੰਗ ਦਾ ਪ੍ਰਬੰਧ ਕਰੇ ਅਤੇ ਸ਼ਹਿਰ ਵਿੱਚ ਕੌਮੀ ਮਾਰਗ ਦੇ ਡਿਵਾਇਡਰ ਵਿੱਚ ਬਣੇ ਤਿੰਨਾਂ ਰਸਤਿਆਂ ਉੱਪਰ ਲੱਗੀਆਂ ਰੋਕਾਂ ਹਟਾ ਕੇ ਵਪਾਰੀਆਂ ਦੀ ਰੋਜ਼ੀ ਰੋਟੀ ਕਮਾਉਣ ਦਾ ਰਸਤਾ ਸਾਫ ਕਰੇ। ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰੀ ਰੈਸਟ ਹਾਊਸ, ਵੈਟਰਨਰੀ ਹਸਪਤਾਲ ਵਾਲੀ ਜ਼ਮੀਨ ਵਿੱਚ ਪਾਰਕਿੰਗ ਬਣਾ ਲਈ ਜਾਵੇ। ਕੌਮੀ ਮਾਰਗ ’ਤੇ ਪਿੱਲਰਾਂ ਵਾਲਾ ਫਲਾਈ ਓਵਰ ਬਣਾ ਕੇ ਜਾਂ ਬਾਈਪਾਸ ਕੱੱਢ ਕੇ ਮਸਲਾ ਹੱਲ ਹੋ ਸਕਦਾ ਹੈ।

Advertisement
Advertisement
×