ਤਿੰਨ ਪਿਸਤੌਲ ਬਰਾਮਦ
ਪੰਜਾਬ ਪੁਲੀਸ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਪਹਿਲੀ ਘਟਨਾ ਵਿੱਚ ਘਰਿੰਡਾ ਪੁਲੀਸ ਨੇ ਗੁਮਾਨਪੁਰਾ ਪਿੰਡ ਦੇ ਵਸਨੀਕ ਸ਼ਰਨਪ੍ਰੀਤ ਸਿੰਘ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਪਾਕਿਸਤਾਨ ਤੋਂ ਕਥਿਤ ਤੌਰ ’ਤੇ ਤਸਕਰੀ ਕੀਤੀ ਗਈ ਆਸਟ੍ਰੀਆ-ਬਣਾਈ...
Advertisement
ਪੰਜਾਬ ਪੁਲੀਸ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਤਿੰਨ ਪਿਸਤੌਲ ਬਰਾਮਦ ਕੀਤੇ ਹਨ। ਪਹਿਲੀ ਘਟਨਾ ਵਿੱਚ ਘਰਿੰਡਾ ਪੁਲੀਸ ਨੇ ਗੁਮਾਨਪੁਰਾ ਪਿੰਡ ਦੇ ਵਸਨੀਕ ਸ਼ਰਨਪ੍ਰੀਤ ਸਿੰਘ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਪਾਕਿਸਤਾਨ ਤੋਂ ਕਥਿਤ ਤੌਰ ’ਤੇ ਤਸਕਰੀ ਕੀਤੀ ਗਈ ਆਸਟ੍ਰੀਆ-ਬਣਾਈ ਗਲੌਕ 19 ਜੈਨ 4 ਪਿਸਤੌਲ ਬਰਾਮਦ ਕੀਤੀ। ਏਐੱਸਆਈ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਬੀਐੱਸਐੱਫ ਨੇ ਦੋ ਮਾਮਲਿਆਂ ਵਿੱਚ ਮੁਹਾਵਾ ਅਤੇ ਪੁਲ ਮੋਰਾਂ ਸਰਹੱਦੀ ਚੌਕੀ ਖੇਤਰਾਂ ਤੋਂ ਦੋ ਪਿਸਤੌਲਾਂ ਦੇ ਨਾਲ ਤਿੰਨ ਕਾਰਤੂਸ ਬਰਾਮਦ ਕੀਤੇ ਹਨ। ਘਰਿੰਡਾ ਪੁਲੀਸ ਨੇ ਬੀ ਐੱਸ ਐੱਫ ਅਧਿਕਾਰੀਆਂ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਅਸਲਾ ਐਕਟ ਤਹਿਤ ਦੋ ਕੇਸ ਦਰਜ ਕੀਤੇ ਹਨ।
Advertisement
Advertisement
×

