ਤਿੰਨ ਰੋਜ਼ਾ ਬੈਡਮਿੰਟਨ ਮੀਟ ਦੀ ਸ਼ੁਰੂ
ਸਥਾਨਕ ਪੀਐਮ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਤਿੰਨ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਪ੍ਰਿੰਸੀਪਲ ਰਵਿੰਦਰ ਕੁਮਾਰ ਵਾਇਸ ਪ੍ਰਿੰਸੀਪਲ ਹੇਮੰਤ ਸ਼ਰਮਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਬੈਡਮਿੰਟਨ ਮੀਟ ਵਿੱਚ ਪੰਜਾਬ ਭਰ ਦੇ 9 ਜ਼ਿਲ੍ਹਿਆਂ ਤੋਂ ਆਏ ਲੜਕੇ ਅਤੇ ਲੜਕੀਆ ਦੀਆਂ 18...
Advertisement
ਸਥਾਨਕ ਪੀਐਮ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਤਿੰਨ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ। ਪ੍ਰਿੰਸੀਪਲ ਰਵਿੰਦਰ ਕੁਮਾਰ ਵਾਇਸ ਪ੍ਰਿੰਸੀਪਲ ਹੇਮੰਤ ਸ਼ਰਮਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਬੈਡਮਿੰਟਨ ਮੀਟ ਵਿੱਚ ਪੰਜਾਬ ਭਰ ਦੇ 9 ਜ਼ਿਲ੍ਹਿਆਂ ਤੋਂ ਆਏ ਲੜਕੇ ਅਤੇ ਲੜਕੀਆ ਦੀਆਂ 18 ਟੀਮਾਂ ਹਿੱਸਾ ਲੈ ਰਹੀਆ ਹਨ। ਜਿਸ ਵਿੱਚ ਵੱਖ-ਵੱਖ ਜਿਲ੍ਹਿਆ ਨਾਲ ਸਬੰਧਤ ਸਕੂਲਾਂ ਦੇ ਖਿਡਾਰੀ ਹਿੱਸਾ ਲੈਣਗੇ। ਇਸ ਬੈਡਮਿੰਟਨ ਟੂਰਨਾਮੈਂਟ ਨੂੰ ਤਿੰਨ ਭਾਗਾਂ ’ਚ ਵੰਡਿਆ ਗਿਆ ਹੈ, ਜਿਸ ਵਿੱਚ ਅੰਡਰ-14,ਅੰਡਰ 17 ਅਤੇ ਅੰਡਰ 19 ਵਰਗ ਦੇ ਖਿਡਾਰੀ ਮੈਚ ਖੇਡਣਗੇ। ਅੱਜ ਦੇ ਸ਼ੁਰੂਆਤੀ ਮੈਚਾਂ ਦੌਰਾਨ ਹੋਏ ਟਰੈਲ ਵਿੱਚ ਆਪਣੀ ਜਗ੍ਹਾ ਬਣਾਉਣ ਵਾਲੀਆ ਟੀਮਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਦੂਜੇ ਅਤੇ ਅਖ਼ੀਰਲੇ ਦਿਨ ਹੋਣਗੇ। ਇਸ ਮੌਕੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement
×