ਭਾਜਪਾ ਕੌਂਸਲਰ ਸਣੇ ਦੜੇ ਸੱਟੇ ਦੇ ਦੋਸ਼ ਹੇਠ ਤਿੰਨ ਮੁਲਜ਼ਮ ਕਾਬੂ

ਭਾਜਪਾ ਕੌਂਸਲਰ ਸਣੇ ਦੜੇ ਸੱਟੇ ਦੇ ਦੋਸ਼ ਹੇਠ ਤਿੰਨ ਮੁਲਜ਼ਮ ਕਾਬੂ

ਕੌਂਸਲਰ ਅਸ਼ੋਕ ਬਾਬਾ ਅਤੇ ਹੋਰ ਮੁਲਜ਼ਮ ਪੁਲੀਸ ਹਿਰਾਸਤ ਵਿੱਚ।

ਐੱਨਪੀ ਧਵਨ

ਪਠਾਨਕੋਟ, 25 ਮਈ

ਸੀਆਈਏ ਦੇ ਮੁਖੀ ਇੰਸਪੈਕਟਰ ਅਨਿਲ ਪਵਾਰ ਦੀ ਪੁਲੀਸ ਟੀਮ ਨੇ ਲਾਟਰੀ ਦੀ ਆੜ ਵਿੱਚ ਚੱਲ ਰਹੇ ਦੜੇ-ਸੱਟੇ ਦੇ ਅੱਡੇ ਦਾ ਪਰਦਾਫਾਸ਼ ਕੀਤਾ। ਸੁਜਾਨਪੁਰ ਵਿੱਚ ਦੜਾ-ਸੱਟਾ ਕਰਵਾਉਣ ਵਾਲੇ ਕਾਰੋਬਾਰੀ ਅਸ਼ੋਕ ਬਾਬਾ ਪੁੱਤਰ ਮੋਹਨ ਦਾਸ (ਭਾਜਪਾ ਕੌਂਸਲਰ), ਵਿਨੋਦ ਕੁਮਾਰ ਉਰਫ ਸ਼ੰਮੀ ਪੁੱਤਰ ਬਲਦੇਵ ਰਾਜ ਅਤੇ ਰੌਕੀ ਕੁਮਾਰ ਪੁੱਤਰ ਰਤਨ ਚੰਦ ਨੂੰ ਦੜਾ-ਸੱਟਾ ਕਰਵਾਉਂਦੇ ਹੋਏ ਮੌਕੇ ’ਤੇ ਫੜਿਆ ਗਿਆ। ਇਨ੍ਹਾਂ ਕੋਲੋਂ 18 ਲੱਖ 6 ਹਜ਼ਾਰ 970 ਰੁਪਏ, 2 ਕੰਪਿਊਟਰ ਸੈੱਟ, ਇੱਕ ਕੈਲਕੂਲੇਟਰ, 4 ਡਾਇਰੀਆਂ ਅਤੇ 56 ਹੱਥ ਲਿਖੀਆਂ ਪਰਚੀਆਂ ਮਿਲੀਆਂ ਹਨ।

ਦੜਾ ਸੱਟਾ ਲਗਾਉਣ ਦੇ ਮਾਮਲੇ ’ਚ ਦੋ ਵਿਅਕਤੀ ਕਾਬੂ

ਫਗਵਾੜਾ (ਜਸਬੀਰ ਸਿੰਘ ਚਾਨਾ): ਸਿਟੀ ਪੁਲੀਸ ਨੇ ਦੜਾ ਸੱਟਾ ਲਗਾਉਣ ਵਾਲੇ ਦੋ ਵੱਖ-ਵੱਖ ਵਿਅਕਤੀਆਂ ਨੂੰ ਕਾਬੂ ਕਰਕੇ ਦੜੇ ਸੱਟੇ ਦੀ 6120 ਰੁਪਏ ਦੀ ਰਾਸ਼ੀ ਬਰਾਮਦ ਕਰਕੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਏ.ਐੱਸ.ਆਈ ਬਖਸ਼ੀਸ਼ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਹੇਅਰ ਪੈਲੇਸ ਲਾਗਿਉਂ ਇੱਕ ਵਿਅਕਤੀ ਅਮਰ ਨਾਥ ਪੁੱਤਰ ਕਾਸ਼ੀ ਪ੍ਰਸ਼ਾਦ ਵਾਸੀ ਉਕਾਰ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ ਸੱਟੇ ਦੀ 2100 ਰੁਪਏ ਦੀ ਭਾਰਤੀ ਕਰੰਸੀ, ਬਾਲ ਪੈੱਨ, ਸਲਿਪ ਪੈਂਡ ਬਰਾਮਦ ਕੀਤਾ ਹੈ।ਇਸੇ ਤਰ੍ਹਾਂ ਏ.ਐਸ.ਆਈ ਨਿਰਮਲ ਸਿੰਘ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਮੁਹੱਲਾ ਸ਼ਿਵਪੁਰੀ ਲਾਗਿਉਂ ਪਵਨ ਪੁੱਤਰ ਸਤਪਾਲ ਵਾਸੀ ਨਿਊ ਮਾਡਲ ਟਾਊਨ ਹਾਲ ਵਾਸੀ ਮੁਹੱਲਾ ਪ੍ਰੇਮਪੁਰਾ ਨੂੰ ਸੱਟਾ ਲਗਾਉਂਦੇ ਸਮੇਂ ਕਾਬੂ ਕਰਕੇ ਉਸ ਪਾਸੋਂ 4020 ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਸ਼ਹਿਰ

View All