ਖਡੂਰ ਸਾਹਿਬ ਦੇ ਬਾਜ਼ਾਰ ’ਚ ਚੋਰਾਂ ਨੇ ਪੰਜ ਦੁਕਾਨਾਂ ਦੇ ਤਾਲੇ ਭੰਨੇ

ਖਡੂਰ ਸਾਹਿਬ ਦੇ ਬਾਜ਼ਾਰ ’ਚ ਚੋਰਾਂ ਨੇ ਪੰਜ ਦੁਕਾਨਾਂ ਦੇ ਤਾਲੇ ਭੰਨੇ

ਚੋਰੀ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ ।

ਪੱਤਰ ਪ੍ਰੇਰਕ

ਸ੍ਰੀ ਗੋਇੰਦਵਾਲ ਸਾਹਿਬ, 24 ਮਈ

ਖਡੂਰ ਸਾਹਿਬ ਕਸਬੇ ਦੇ ਮੇਨ ਬਾਜ਼ਾਰ ਵਿੱਚ ਪੰਜ ਦੁਕਾਨਾਂ ਨੂੰ ਬੀਤੀ ਰਾਤ ਚੋਰਾ ਵੱਲੋ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਚੱਲਦਿਆ ਤਿੰਨ ਦੁਕਾਨਾਂ ਵਿੱਚੋਂ ਲੱਖਾਂ ਦਾ ਸਾਮਾਨ ਲੁੱਟ ਲਿਆ ਗਿਆ ਹੈ। ਚੋਰੀ ਦਾ ਸ਼ਿਕਾਰ ਪੀੜਤ ਦੁਕਾਨਦਾਰ ਰਵਿੰਦਰ ਸਿੰਘ, ਚਰਨ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕੇ ਬੀਤੀ ਰਾਤ ਖਡੂਰ ਸਾਹਿਬ ਦੇ ਮੇਨ ਬਾਜ਼ਾਰ ਵਿੱਚ ਚੋਰਾਂ ਵੱਲੋਂ 5 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚੋਂ ਬਿੱਲਾ ਜਿਊਲਰ ਦੀ ਦੁਕਾਨ ਵਿੱਚੋਂ ਇੱਕ ਏਸੀ, ਇੱਕ ਇਨਵਰਟਰ ਬੇਟਰਾਂ, ਢਾਈ ਕਿੱਲੋ ਚਾਂਦੀ ਦਾ ਸਾਮਾਨ ਲੁੱਟਿਆ ਗਿਆ ਹੈ। ਇਸੇ ਤਰ੍ਹਾਂ ਖਹਿਰਾ ਕਰਿਆਨਾ ਸਟੋਰ ਤੋ 15 ਲਿਟਰ ਸਰੋਂ ਦਾ ਤੇਲ, 4 ਕਿਲੋ ਦੇਸੀ ਘਿਓ ਅਤੇ ਹੋਰ ਖਾਣ-ਪੀਣ ਦਾ ਸਾਮਾਨ ਚੋਰੀ ਕੀਤਾ ਗਿਆ ਹੈ। ਅਰਵਿੰਨ ਕਰਾਕਰੀ ਤੇ ਗਿਫਟ ਸਟੋਰ ਤੋਂ ਇੰਨਵਰਟਰ ਬੈਟਰਾਂ, ਬੈਂਕ ਦੀਆਂ ਚੈੱਕ ਬੁੱਕ ਤੇ ਪਾਸ ਬੁੱਕ ਚੋਰੀ ਕਰ ਕੇ ਲੈ ਗਏ ਜਦੋਕਿ ਕਰਨ ਮੈਡੀਕਲ ਸਟੋਰ ਅਤੇ ਜੇਕੇ ਮੈਡੀਕਲ ਸਟੋਰ ਦੇ ਤਾਲੇ ਤਾਂ ਤੋੜੇ ਗਏ ਹਨ ਪਰ ਚੋਰੀ ਕਰਨ ਵਿੱਚ ਅਸਫਲ ਰਹੇ।

ਸ਼ਿਕਾਇਤ ਬਾਅਦ ਪੁਲੀਸ ਵੱਲੋਂ ਕੇਸ ਦਰਜ

ਚੋਰੀ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਣ ਪਹੁੰਚੇ ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਚੋਰੀ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਚੋਰਾਂ ਦੀ ਭਾਲ ਲਈ ਸੀਸੀਟੀਵੀ ਫੁਟੇਜ ਦੀ ਪੜਤਾਲ ਕੀਤੀ ਜਾ ਰਹੀ ਹੈ। ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All