ਕਰਿਆਨੇ ਦੀ ਦੁਕਾਨ ਅੱਗਿਓਂ ਤੇਲ ਦੀ ਪੇਟੀ ਚੋਰੀ : The Tribune India

ਕਰਿਆਨੇ ਦੀ ਦੁਕਾਨ ਅੱਗਿਓਂ ਤੇਲ ਦੀ ਪੇਟੀ ਚੋਰੀ

ਕਰਿਆਨੇ ਦੀ ਦੁਕਾਨ ਅੱਗਿਓਂ ਤੇਲ ਦੀ ਪੇਟੀ ਚੋਰੀ

ਸੀਸੀਟੀਵੀ ਕੈਮਰੇ ਵਿੱਚ ਕੈਦ ਤੇਲ ਦੀ ਪੇਟੀ ਚੋਰੀ ਕਰਕੇ ਲਿਜਾਂਦੇ ਹੋਏ ਮੁਲਜ਼ਮ। - ਫੋਟੋ: ਧਵਨ

ਪੱਤਰ ਪ੍ਰੇਰਕ

ਪਠਾਨਕੋਟ, 2 ਅਕਤੂਬਰ

ਸੁਜਾਨਪੁਰ ਦੇ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਚੋਰ ਕਰਿਆਨੇ ਦੀ ਦੁਕਾਨ ਦੇ ਸਾਹਮਣੇ ਪਈ ਤੇਲ ਦੀ ਪੇਟੀ ਚੋਰੀ ਕਰਕੇ ਲੈ ਗਏ। ਦੁਕਾਨ ਦੇ ਮਾਲਕ ਨੇ ਇਸ ਦੀ ਸੂਚਨਾ ਸੁਜਾਨਪੁਰ ਪੁਲੀਸ ਨੂੰ ਦਿੱਤੀ ਹੈ।

ਦੁਕਾਨ ਦੇ ਮਾਲਕ ਪਾਰਸ ਸ਼ਰਮਾ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਉਹ ਦੁਕਾਨ ਅੰਦਰ ਬੈਠੇ ਹੋਏ ਸਨ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨ ਆਏ ਅਤੇ ਉਨ੍ਹਾਂ ਦੁਕਾਨ ਦੇ ਸਾਹਮਣੇ ਗੁਦਾਮ ਦੇ ਬਾਹਰ ਪਈਆਂ ਪੀ-ਮਾਰਕ ਤੇਲ ਦੀਆਂ ਪੇਟੀਆਂ ਵਿੱਚੋਂ ਇੱਕ ਤੇਲ ਪੇਟੀ ਚੋਰੀ ਕਰ ਕੇ ਲੈ ਗਏ। ਇਨ੍ਹਾਂ ਮੋਟਰਸਾਈਕਲ ਸਵਾਰ ਦੋਹਾਂ ਨੌਜਵਾਨਾਂ ਨੇ ਮਾਸਕ ਪਾਇਆ ਹੋਇਆ ਸੀ। ਉਸ ਨੇ ਅੱਗੇ ਦੱਸਿਆ ਕਿ ਦੁਕਾਨ ’ਤੇ ਲੱਗੇ ਸੀਸੀਟੀਵੀ ਨੂੰ ਜਦੋਂ ਉਸ ਨੇ ਚੈੱਕ ਕੀਤਾ ਤਾਂ ਦੇਖਿਆ ਕਿ ਪਹਿਲਾਂ 2 ਨੌਜਵਾਨ ਉਥੋਂ ਲੰਘ ਕੇ ਗਏ ਅਤੇ ਦੇਖਿਆ ਕਿ ਗੁਦਾਮ ਅਤੇ ਦੁਕਾਨ ਸਾਹਮਣੇ ਕੋਈ ਨਹੀਂ ਹੈ ਅਤੇ ਉਹ ਥੋੜ੍ਹੀ ਦੇਰ ਬਾਅਦ ਦੁਬਾਰਾ ਵਾਪਸ ਆਏ ਤੇ ਪੇਟੀ ਨੂੰ ਚੁੱਕ ਕੇ ਲੈ ਗਏ।

ਇਸ ਵਾਰਦਾਤ ਦੀ ਸੂਚਨਾ ਉਸ ਨੇ ਸੁਜਾਨਪੁਰ ਪੁਲੀਸ ਨੂੰ ਦਿੱਤੀ। ਉਨ੍ਹਾਂ ਨੂੰ ਮੋਟਰਸਾਈਕਲ ਨੰਬਰ ਜੋ ਕਿ ਸੀਸੀਟੀਵੀ ਫੁਟੇਜ ਵਿੱਚ ਆਇਆ ਹੈ ਫੁਟੇਜ ਸਮੇਤ ਪੁਲੀਸ ਨੂੰ ਦੇ ਦਿੱਤਾ ਹੈ।

ਇਸ ਸਬੰਧੀ ਜਦੋਂ ਥਾਣਾ ਮੁਖੀ ਇੰਦਰਜੀਤ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰੀ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All