Theatre Festival: ਨਾਟ ਉਤਸਵ ਦੇ ਚੌਥੇ ਦਿਨ ‘ਮੁਆਵਜ਼ੇ’ ਨਾਟਕ ਖੇਡਿਆ
ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ’ ਨਾਟ ਉਤਸਵ ਦੇ ਚੌਥੇ ਦਿਨ ਭੀਸ਼ਮ ਸਾਹਨੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਤ ਕੀਤਾ ਨਾਟਕ ‘ਮੁਆਵਜ਼ੇ’ ਸ੍ਰੀ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਖੇਡਿਆ...
ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ’ ਨਾਟ ਉਤਸਵ ਦੇ ਚੌਥੇ ਦਿਨ ਭੀਸ਼ਮ ਸਾਹਨੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਤ ਕੀਤਾ ਨਾਟਕ ‘ਮੁਆਵਜ਼ੇ’ ਸ੍ਰੀ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਖੇਡਿਆ ਗਿਆ।
ਇਸ ਨਾਟਕ ਵਿੱਚ ਭਾਰਤ ਦੇ ਇੱਕ ਅਣਜਾਣ ਸ਼ਹਿਰ ਵਿੱਚ, ਹਰ ਕੋਈ ਮੌਕਾਪ੍ਰਸਤ ਵਜੋਂ ਦੰਗਿਆਂ ਦੀ ਉਡੀਕ ਕਰਦਾ ਹੈ। ਸਿਆਸਤਦਾਨ ਹਰ ਘਟਨਾ ਲਈ ਭਾਸ਼ਣ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ। ਪੁਲੀਸ ਦੰਗਿਆਂ ਦੀ ਸਥਿਤੀ ਵਿੱਚ ਕਾਰਵਾਈ ਕਰਨ ਦੀ ਤਿਆਰੀ ਕਰਦੀ ਹੈ ਅਤੇ ਸਰਕਾਰ ਦੁਆਰਾ ਮੁਆਵਜ਼ੇ ਵਜੋਂ ਦਿੱਤੇ ਜਾਣ ਵਾਲੇ ਪੈਸੇ ਦੀ ਰਾਖੀ ਕਰਦੀ ਹੈ। ਵਪਾਰੀ ਸਭ ਤੋਂ ਪ੍ਰਭਾਵਸ਼ਾਲੀ ਦੰਗਿਆਂ ਲਈ ਚਾਕੂ, ਬੰਦੂਕਾਂ ਅਤੇ ਬੰਬ ਪੇਸ਼ ਕਰਦੇ ਹਨ। ਇੱਕ ਝੁੱਗੀ-ਝੌਂਪੜੀ ਦੇ ਵਸਨੀਕਾਂ ਨੂੰ ਪਤਾ ਲੱਗਦਾ ਹੈ ਕਿ ਜੇ ਪਰਿਵਾਰ ਦਾ ਕੋਈ ਮੈਂਬਰ ਮਰ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਿੰਨੀ ਰਕਮ ਮਿਲੇਗੀ। ਉਹ ਉਤਸ਼ਾਹ ਨਾਲ ਦੀਨੂ ਨੂੰ ਦੰਗਿਆਂ ਵਿੱਚ ਮਰਨ ਲਈ ਮਨਾਉਂਦੇ ਹਨ ਤਾਂ ਜੋ ਉਹ ਮੁਆਵਜ਼ਾ ਇਕੱਠਾ ਕਰ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ।
ਇਸ ਨਾਟਕ ਵਿੱਚ ਨਿਸ਼ਾਂਤ, ਆਰਿਅਨ, ਪੁਲਕਿਤ ਗੋਇਲ, ਰਵੀਨ, ਵਿਸ਼ਾਲ, ਉਦੇ ਚੋਪੜਾ, ਰਾਜੀਵ, ਪੰਥਪ੍ਰੀਤ, ਸੰਦੀਪ, ਪਵਨ ਕੁਮਾਰ, ਲਖਵਿੰਦਰ ਸਿੰਘ, ਚਿਰੰਜੀਵ ਮਾਨਵ, ਜਗਜੀਤ ਸਿੰਘ, ਕਪਿਲ ਵਿਜਾਨ, ਤਰੁਣ ਰੋਤੇਲਾ, ਮ੍ਰਿਦੂਲ ਸੇਖੜੀ, ਧਮਰਪਾਲ, ਮਨਪ੍ਰੀਤ, ਕਬੀਰ ਸਰਦਾਨਾ, ਕਵਚ ਮਲਿਕ, ਰਹਿਮਾਨ ਸਿੰਘ, ਸਤਿੰਦਰ ਸਿੰਘ, ਸਮਰਥ ਗੋਇਲ, ਗਗਨਪ੍ਰੀਤ, ਭਾਰਤ ਅਜ਼ਾਦ, ਸਤੀਸ਼ ਸ਼ਰਮਾ, ਮਨਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਪ੍ਰੀਤਾ ਮੋਗਾ ਸਮੇਤ ਕਈ ਕਲਾਕਾਰਾਂ ਵੱਲੋਂ ਅਦਾਕਾਰੀ ਕੀਤੀ ਗਈ। ਇਸ ਮੌਕੇ ਕੇਵਲ ਧਾਲੀਵਾਲ, ਡਾ. ਐਸ. ਪੀ. ਅਰੋੜਾ, ਭੂਪਿੰਦਰ ਸਿੰਘ ਸੰਧੂ, ਮੈਡਮ ਮਧੂ ਸ਼ਰਮਾ, ਗੁਰਤੇਜ ਮਾਨ, ਵਿਪਨ ਧਵਨ, ਸੁਮੀਤ ਸਿੰਘ ਸਮੇਤ ਨਾਟ ਪ੍ਰੇਮੀ ਤੇ ਦਰਸ਼ਕ ਹਾਜ਼ਰ ਸਨ।
