ਮੋਬਾਈਲ ਦੇ ਚੱਕਰ ਵਿੱਚ ਨੌਜਵਾਨ ਨੇ ਜਾਨ ਗਵਾਈ

ਮੋਬਾਈਲ ਦੇ ਚੱਕਰ ਵਿੱਚ ਨੌਜਵਾਨ ਨੇ ਜਾਨ ਗਵਾਈ

ਐੱਨਪੀ ਧਵਨ

ਪਠਾਨਕੋਟ, 19 ਜਨਵਰੀ

ਅੱਜ ਪਠਾਨਕੋਟ ਕੈਂਟ ਸਟੇਸ਼ਨ ਤੋਂ 3 ਕਿਲੋਮੀਟਰ ਦੂਰ ਭੜੋਲੀ ਜੰਕਸ਼ਨ ਦੇ ਕੋਲ ਚਲਦੀ ਟਰੇਨ ਤੋਂ ਮੋਬਾਈਲ ਡਿੱਗਣ ਦੇ ਚਲਦੇ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦਾ ਨਾਂ ਪ੍ਰਸ਼ਾਂਤ ਕੁਸ਼ਵਾਹ (19) ਪੁੱਤਰ ਰਾਮ ਕਿਸ਼ੋਰ ਕੁਸ਼ਵਾਹ ਕਾਨਪੁਰ (ਯੂਪੀ) ਦੱਸਿਆ ਜਾ ਰਿਹਾ ਤੇ ਉਹ ਆਪਣੇ ਹੋਰ ਸਾਥੀਆਂ ਸਮੇਤ ਮਾਤਾ ਵੈਸ਼ਣੋ ਦੇ ਦਰਸ਼ਨਾਂ ਲਈ ਜਾ ਰਿਹਾ ਸੀ।

ਜਾਣਕਾਰੀ ਅਨੁਸਾਰ ਟਾਟਾ ਨਗਰ ਤੋਂ ਜੰਮੂ ਜਾ ਰਹੀ ਟਾਟਾ ਮੂਰੀ ਐਕਸਪ੍ਰੈਸ ਵਿੱਚ ਉਕਤ ਨੌਜਵਾਨ ਆਪਣੇ ਸਾਥੀਆਂ ਸਮੇਤ ਸਫਰ ਕਰ ਰਿਹਾ ਸੀ ਤਾਂ ਭੜੋਲੀ ਜੰਕਸ਼ਨ ਕੋਲ ਜਦ ਰੇਲ ਗੱਡੀ ਪੁੱਜੀ ਤਾਂ ਉਕਤ ਨੌਜਵਾਨ ਦਾ ਮੋਬਾਈਲ ਫੋਨ ਚਲਦੀ ਟਰੇਨ ਤੋਂ ਥੱਲੇ ਡਿੱਗ ਗਿਆ। ਉਸ ਮੋਬਾਈਲ ਨੂੰ ਫੜਨ ਲਈ ਉਸ ਨੇ ਚਲਦੀ ਟਰੇਨ ਤੋਂ ਜਿਉਂ ਹੀ ਥੱਲੇ ਛਾਲ ਮਾਰੀ ਤਾਂ ਉਹ ਟਰੇਨ ਦੀ ਲਪੇਟ ਵਿੱਚ ਆ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਨਾਲ ਜਾ ਰਹੇ ਸਾਥੀਆਂ ਨੇ ਟਰੇਨ ਦੀ ਚੇਨ ਨੂੰ ਖਿੱਚ ਕੇ ਟਰੇਨ ਨੂੰ ਰੁਕਵਾਇਆ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਪਰ ਜ਼ਖਮਾਂ ਵਿੱਚੋਂ ਜ਼ਿਆਦਾ ਖੂਨ ਵਗ ਜਾਣ ਦੇ ਚਲਦੇ ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਰੇਲਵੇ ਪੁਲੀਸ (ਜੀਆਰਪੀ) ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪ੍ਰਸ਼ਾਂਤ ਕੁਸ਼ਵਾਹ ਟਰੇਨ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਗੱਲ ਕਰ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All