ਭੱਠੇ ’ਤੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਕੰਧ ਡਿੱਗੀ

ਭੱਠੇ ’ਤੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਕੰਧ ਡਿੱਗੀ

ਭੱਠੇ ਦੀ ਕੰਧ ਡਿੱਗਣ ਕਾਰਨ ਜ਼ਖ਼ਮੀ ਹੋਏ ਮਜ਼ਦੂਰ।

ਕੇ ਪੀ ਸਿੰਘ

ਗੁਰਦਾਸਪੁਰ , 25 ਨਵੰਬਰ

ਪੰਡੋਰੀ ਮਹੰਤਾਂ ਵਿੱਚ ਸਥਿਤ ਇੱਟਾਂ ਦੇ ਭੱਠੇ ’ਤੇ ਕੰਮ ਕਰ ਰਹੇ ਮਜ਼ਦੂਰਾਂ ’ਤੇ ਪੰਦਰਾਂ ਫੁੱਟ ਉੱਚੀ ਕੰਧ ਅਚਾਨਕ ਡਿੱਗ ਗਈ, ਜਿਸ ਕਾਰਨ ਛੇ ਮਜ਼ਦੂਰ ਜ਼ਖ਼ਮੀ ਹੋ ਗਏ ਜਦਕਿ ਇੱਕ ਤਿੰਨ ਸਾਲਾਂ ਬੱਚੀ ਦਾ ਹੱਥ ਕੁਚਲਿਆ ਗਿਆ ਅਤੇ ਸੱਜੇ ਹੱਥ ਦੀਆਂ ਉਂਗਲੀਆਂ ਵੀ ਟੁੱਟ ਗਈਆਂ। ਜ਼ਖ਼ਮੀਆਂ ਦੀ ਪਛਾਣ ਲਕਸ਼ਮੀ ਪਤਨੀ ਹਰੀ ਰਾਮ, ਹਰੀ ਰਾਮ ਪੁੱਤਰ ਅਵਤਾਰ, ਤਿੰਨ ਸਾਲਾ ਬੱਚੀ ਮੁਸਕਾਨ ਪੁੱਤਰੀ ਹਰੀ ਰਾਮ, ਰਾਹੁਲ ਪੁੱਤਰ ਰਾਜਾ ਬਾਬੂ, ਸੁਮਨ ਪਤਨੀ ਰਾਜਾ ਬਾਬੂ ਅਤੇ ਆਰਤੀ ਪਤਨੀ ਰਾਜੂ ਸਾਰੇ ਨਿਵਾਸੀ ਰਾਜਸਥਾਨ ਵਜੋਂ ਹੋਈ ਹੈ।

ਹਸਪਤਾਲ ਵਿੱਚ ਦਾਖ਼ਲ ਹਰੀ ਰਾਮ ਦੀ ਮਾਤਾ ਮਨ ਪੂਰਤੀ ਨੇ ਦੱਸਿਆ ਕਿ ਉਹ ਪੰਡੋਰੀ ਮਹੰਤਾਂ ਸਥਿਤ ਇੱਕ ਭੱਠੇ ’ਤੇ ਇੱਟਾਂ ਭਰਨ ਦਾ ਕੰਮ ਕਰਦੇ ਹਨ। ਬੁੱਧਵਾਰ ਸਵੇਰੇ ਨੌਂ ਵਜੇ ਦੇ ਕਰੀਬ ਅੱਠ ਜਣੇ ਟਰਾਲੀ ਵਿੱਚ ਇੱਟਾਂ ਭਰ ਰਹੇ ਸਨ ਅਤੇ ਹਰੀ ਰਾਮ ਦੀ ਤਿੰਨ ਸਾਲਾਂ ਦੀ ਬੱਚੀ ਮੁਸਕਾਨ ਟਰੈਕਟਰ ’ਤੇ ਬੈਠੀ ਹੋਈ ਸੀ। ਇਸ ਦੌਰਾਨ ਅਚਾਨਕ ਭੱਠੇ ਦੇ ਨਾਲ ਖੜ੍ਹੀ ਪੰਦਰਾਂ ਫੁੱਟ ਦੀ ਉੱਚੀ ਕੰਧ ਉਨ੍ਹਾਂ ਉੱਤੇ ਆ ਡਿੱਗੀ ਅਤੇ ਇਸ ਹਾਦਸੇ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਰੌਲਾ ਪੈਣ ਤੇ ਆਸ ਪਾਸ ਦੇ ਲੋਕ ਉੱਥੇ ਪਹੁੰਚੇ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਭੱਠੇ ਦੇ ਮਾਲਕ ਸ਼ੰਮੀ ਠਾਕੁਰ ਨੇ ਕਿਹਾ ਕਿ ਕੰਧ ਨੂੰ ਅੰਦਰੋਂ ਪਲੱਸਤਰ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕੰਧ ਕਿਵੇਂ ਡਿੱਗੀ, ਇਹ ਗੱਲ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਪੁਰਾਣਾ ਸ਼ਾਲਾ ਥਾਣਾ ਮੁਖੀ ਸ਼ਾਮ ਲਾਲ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕੋਈ ਸ਼ਿਕਾਇਤ ਕਰਨ ਆਇਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All