ਪੱਤਰ ਪ੍ਰੇਰਕ
ਪੱਟੀ, 28 ਨਵੰਬਰ
ਬੱਸ ਸਟੈਂਡ ਪੱਟੀ ਨੇੇੜੇ ਮੀਟ ਵੇਚਣ ਦਾ ਕੰਮ ਕਰਦੇ ਵਿਅਕਤੀ ਜਸਪਾਲ ਸਿੰਘ ਪੁੱਤਰ ਹਰੀ ਸਿੰਘ ਦਾ ਸ਼ੁੱਕਰਵਾਰ ਰਾਤ ਕੁਝ ਲੋਕਾਂ ਵੱਲੋਂ ਸਰਹਾਣੇ ਨਾਲ ਸਾਹ ਬੰਦ ਕਰਕੇ ਕਥਿਤ ਕਤਲ ਕਰ ਦਿੱਤਾ ਗਿਆ। ਘਟਨਾ ਸਮੇਂ ਪੀੜਤ ਵਿਅਕਤੀ ਸੁੱਤਾ ਹੋਇਆ ਸੀ। ਮ੍ਰਿਤਕ ਦੀ ਮਾਤਾ ਗਿਆਨ ਕੌਰ ਦੇ ਬਿਆਨਾਂ ’ਤੇ ਪੁਲੀਸ ਵੱਲੋਂ ਜਸਪਾਲ ਸਿੰਘ (ਮ੍ਰਿਤਕ) ਦੀ ਪਤਨੀ ਸੀਤਾ ਰਾਣੀ, ਲੜਕੇ ਰਸ਼ਪਾਲ ਸਿੰਘ ਉਰਫ਼ ਗੋਰਾ ਅਤੇ ਦੋਹਤੇ ਲਵਪ੍ਰੀਤ ਸਿੰਘ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਗਿਆਨ ਕੌਰ ਨੇ ਇਲਜ਼ਾਮ ਲਾਇਆ ਕਿ ਜਾਇਦਾਦ ਹੜੱਪਣ ਲਈ ਮੁਲਜ਼ਮਾਂ ਵੱਲੋਂ ਜਸਪਾਲ ਦਾ ਕਤਲ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।