ਮੀਂਹ ਕਾਰਨ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਮੀਂਹ ਕਾਰਨ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਪੱਤਰ ਪ੍ਰੇਰਕ
ਪਠਾਨਕੋਟ, 11 ਅਗਸਤ

ਬੀਤੇ ਦਿਨ ਹੋਈ ਬਾਰਸ਼ ਕਾਰਨ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਅਧੀਨ ਪੈਂਦੇ ਪਿੰਡ ਭਟਵਾਂ ਟੀਕਾ ਭਮਲਾਦਾ ਦੇ ਇੱਕ ਗਰੀਬ ਪਰਿਵਾਰ ਦਾ ਕੱਚਾ ਮਕਾਨ ਢੇਰੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਵਿਕਾਸ ਸ਼ਰਮਾ ਨੇ ਦੱਸਿਆ ਕਿ ਉਸ ਦੇ ਘਰ ਦੇ ਪਿਛਲੇ ਪਾਸੇ ਸਰਕਾਰੀ ਹਾਈ ਸਕੂਲ ਹੈ ਜੋ ਉਸ ਦੇ ਘਰ ਨਾਲ ਪਿਛਲੀ ਤਰਫ ਉਚਾਈ ’ਤੇ ਹੈ ਅਤੇ ਸਕੂਲ ਨੇ ਉੱਥੇ ਆਪਣੀ ਚਾਰ ਦੀਵਾਰੀ ਕਰ ਰੱਖੀ ਸੀ। ਕੱਲ੍ਹ ਰਾਤ ਜਦ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਘਰ ਦੇ ਇੱਕ ਕਮਰੇ ਵਿੱਚ ਸੌਂ ਰਿਹਾ ਸੀ ਤਾਂ ਰਾਤ 12 ਵਜੇ ਦੇ ਕਰੀਬ ਉਸ ਨੂੰ ਜ਼ੋਰ ਦੀ ਅਵਾਜ ਆਈ ਤਾਂ ਉਹ ਸਾਰੇ ਉਠ ਪਏ ਅਤੇ ਜਲਦੀ ਨਾਲ ਕਮਰੇ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਜੋ ਸਕੂਲ ਦੀ ਚਾਰਦੀਵਾਰੀ ਸੀ। ਉਹ ਬਰਸਾਤ ਦੇ ਕਾਰਨ ਪੂਰੀ ਤਰ੍ਹਾਂ ਨਾਲ ਟੁੱਟ ਕੇ ਮਿੱਟੀ ਦੇ ਮਲਬੇ ਸਮੇਤ ਉਨ੍ਹਾਂ ਦੇ ਮਕਾਨ ਤੇ ਆ ਡਿੱਗੀ। ਜਿਸ ਨਾਲ ਉਨ੍ਹਾਂ ਦੇ ਮਕਾਨ ਦੇ ਦੋ ਕਮਰੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ ਕਮਰਿਆਂ ਵਿੱਚ ਰੱਖਿਆ ਸਾਮਾਨ ਪੂਰੀ ਤਰ੍ਹਾਂ ਨਾਲ ਮਲਬੇ ਥੱਲੇ ਆ ਗਿਆ। ਪਰ ਉਹ ਜਿਸ ਕਮਰੇ ਵਿੱਚ ਉਹ ਸੌਂ ਰਹੇ ਸਨ, ਸਿਰਫ ਉਹੀ ਬਚ ਗਿਆ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਉਸ ਦੀ ਮੱਦਦ ਕੀਤੀ ਜਾਵੇ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All