ਮੀਂਹ ਨਾਲ ਛੱਤ ਡਿੱਗੀ;ਮਾਂ-ਪੁੱਤ ਤੇ ਦੋ ਧੀਆਂ ਜ਼ਖ਼ਮੀ

ਮੀਂਹ ਨਾਲ ਛੱਤ ਡਿੱਗੀ;ਮਾਂ-ਪੁੱਤ ਤੇ ਦੋ ਧੀਆਂ ਜ਼ਖ਼ਮੀ

ਛੱਤ ਡਿਗਣ ਵਾਲੇ ਮਕਾਨ ’ਚ ਜ਼ਖ਼ਮੀ ਮਾਂ-ਪੁੱਤ ਤੇ ਧੀਆਂ।

ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ,11 ਅਗਸਤ

ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਵਡਾਲਾ ਬਾਂਗਰ ਵਿੱਚ ਸੋਮਵਾਰ ਨੂੰ ਤੇਜ਼ ਮੀਂਹ ਪੈਣ ’ਤੇ ਕੋਠੇ ਦੀ ਛੱਤ ਡਿੱਗਣ ਨਾਲ ਮਾਂ-ਪੁੱਤ ਅਤੇ ਦੋ ਧੀਆਂ ਜ਼ਖ਼ਮੀ ਹੋ ਗਈਆਂ। ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਹੈ। ਇਸ ਘਟਨਾ ਵਿੱਚ ਘਰ ਦਾ ਕੀਮਤੀ ਸਾਜ਼ੋ ਸਾਮਾਨ ਦਾ ਭਾਰੀ ਨੁਕਸਾਨ ਹੋਇਆ।

ਪੀੜਤ ਪਰਿਵਾਰ ਨੇ ਡੀਸੀ ਅਤੇ ਹਲਕਾ ਵਿਧਾਇਕ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ। ਜਾਣਕਾਰੀ ਅਨੁਸਾਰ ਬਟਾਲਾ-ਕਲਾਨੌਰ ਰੋਡ ’ਤੇ ਸਥਿਤ ਕਸਬਾ ਵਡਾਲਾ ਬਾਂਗਰ ਦੇ ਸਰਬਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਖੇਤਰ ਵਿੱਚ ਪਏ ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਪਈ। ਇਸ ਘਟਨਾ ਵਿੱਚ ਉਸਦੀ ਪਤਨੀ ਗੁਰਪ੍ਰੀਤ ਕੌਰ ਧੀਆਂ ਪਲਕ,ਗੁਰਲੀਨ ਕੌਰ ਅਤੇ ਪੁੱਤਰ ਵੰਸ਼ ਜ਼ਖ਼ਮੀ ਹੋ ਗਏ।

ਫਤਿਹਗੜ੍ਹ ਚੂੜੀਆਂ ’ਚ ਲੈਂਟਰ ਡਿੱਗਣ ਕਾਰਨ ਲੜਕੇ ਦੀ ਮੌਤ

ਫਤਿਹਗੜ੍ਹ ਚੂੜੀਆਂ: ਸਥਾਨਕ ਵਾਰਡ ਨੰਬਰ 9 ਵਿੱਚ ਰੌਲਾਂ ਵਾਲੇ ਤਖੀਏ ਨੇੜੇ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਦਾ ਲੈਂਟਰ ਡਿੱਗਣ ਨਾਲ 8 ਸਾਲਾ ਲੜਕੇ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਲੜਕੇ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਉਹ ਤੇ ਉਸਦੀ ਪਤਨੀ ਕਮਰੇ ਤੋਂ ਬਾਹਰ ਘਰ ਦਾ ਕੰਮ ਕਰ ਰਹੇ ਸੀ ਅਤੇ ਕਮਰੇ ਦੇ ਅੰਦਰ ਛੋਟਾ ਲੜਕਾ ਰਘੂਬੀਰ ਸਿੰਘ ਸੁੱਤਾ ਪਿਆ ਸੀ। ਉਸ ਨੇ ਦੱਸਿਆ ਕਿ ਅਚਾਨਕ ਕਮਰੇ ਦੀ ਛੱਤ ਦੇ ਲੈਂਟਰ ਦਾ ਕੁਝ ਹਿੱਸਾ ਡਿੱਗ ਪਿਆ ਅਤੇ ਮਲਬੇ ਦੇ ਹੇਠਾਂ ਆਉਣ ਕਰਕੇ ਸਿਰ ਵਿਚ ਗਹਿਰੀ ਸੱਟ ਲੱਗਣ ਕਰਕੇ ਲੜਕੇ ਦੀ ਮੌਕੇ ’ਤੇ ਮੌਤ ਹੋ ਗਈ । 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All