ਪ੍ਰਾਈਵੇਟ ਬੱਸ ਅਪਰੇਟਰਾਂ ਨੇ ਲੋਕਾਂ ਨੂੰ ਕਰਵਾਇਆ ਪ੍ਰੇਸ਼ਾਨੀਆਂ ਦਾ ਸਫ਼ਰ : The Tribune India

ਪ੍ਰਾਈਵੇਟ ਬੱਸ ਅਪਰੇਟਰਾਂ ਨੇ ਲੋਕਾਂ ਨੂੰ ਕਰਵਾਇਆ ਪ੍ਰੇਸ਼ਾਨੀਆਂ ਦਾ ਸਫ਼ਰ

ਪ੍ਰਾਈਵੇਟ ਬੱਸ ਅਪਰੇਟਰਾਂ ਨੇ ਲੋਕਾਂ ਨੂੰ ਕਰਵਾਇਆ ਪ੍ਰੇਸ਼ਾਨੀਆਂ ਦਾ ਸਫ਼ਰ

ਅੰਮ੍ਰਿਤਸਰ ਵਿੱਚ ਬੱਸ ਸਟੈਂਡ ’ਤੇ ਧਰਨੇ ਕਾਰਨ ਖੱਜਲ-ਖੁਆਰ ਹੁੰਦੇ ਹੋਏ ਯਾਤਰੀ। ਫੋਟੋ: ਵਿਸ਼ਾਲ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 9 ਅਗਸਤ

ਪ੍ਰਾਈਵੇਟ ਬੱਸ ਅਪਰੇਟਰਾਂ ਅਤੇ ਮਾਲਕਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਬੱਸਾਂ ਖੜ੍ਹੀਆਂ ਕਰ ਕੇ ਆਵਾਜਾਈ ਰੋਕੀ ਗਈ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।

ਪ੍ਰਦਰਸ਼ਨਕਾਰੀ ਪ੍ਰਾਈਵੇਟ ਬੱਸ ਅਪਰੇਟਰਾਂ ਨੇ ਆਪਣੀਆਂ ਬੱਸਾਂ ਨੂੰ ਇੱਥੇ ਰਾਮ ਤਲਾਈ ਚੌਕ ਅਤੇ ਨਿਊ ਅੰਮ੍ਰਿਤਸਰ ਨੇੜੇ ਵੱਖ ਵੱਖ ਥਾਵਾਂ ’ਤੇ ਸੜਕ ਦੇ ਵਿਚਾਲੇ ਖੜ੍ਹਾ ਕਰ ਦਿੱਤਾ। ਇਸ ਕਾਰਨ ਸ਼ਹਿਰ ਵਿੱਚ ਆਉਣ ਜਾਣ ਵਾਲੀ ਅਤੇ ਸ਼ਹਿਰ ਵਿਚਲੀ ਆਵਾਜਾਈ ਰੁਕ ਗਈ। ਸਿੱਟੇ ਵਜੋਂ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਟਰੈਫਿਕ ਪੁਲੀਸ ਨੂੰ ਵਧੇਰੇ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ ਸੀ ਪਰ ਉਹ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਾਲੂ ਰੱਖਣ ਵਿੱਚ ਅਸਫਲ ਰਹੇ। ਪ੍ਰਦਰਸ਼ਨਕਾਰੀ ਬੱਸ ਅਪਰੇਟਰਾਂ ਨੇ ਆਖਿਆ ਕਿ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿੱਤੇ ਜਾਣ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਵੱਡਾ ਨੁਕਸਾਨ ਹੋ ਰਿਹਾ। ਔਰਤ ਸਵਾਰੀਆਂ ਵਧੇਰੇ ਕਰਕੇ ਸਰਕਾਰੀ ਬੱਸਾਂ ਵਿਚ ਸਫਰ ਕਰ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਦੀਆਂ ਬੱਸਾਂ ਖਾਲੀ ਜਾ ਰਹੀਆਂ ਹਨ। ਪ੍ਰਾਈਵੇਟ ਬੱਸਾਂ ਖਾਲੀ ਰਹਿਣ ਕਾਰਨ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਇਸ ਸਹੂਲਤ ਨੂੰ ਬੰਦ ਕੀਤਾ ਜਾਵੇ ਅਤੇ ਪ੍ਰਾਈਵੇਟ ਬੱਸ ਅਪਰੇਟਰਾਂ ਦਾ ਟੈਕਸ ਮੁਆਫ ਕੀਤਾ ਜਾਵੇ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਮੋਟਰ ਯੂਨੀਅਨ ਦੇ ਸੱਦੇ ’ਤੇ ਅੱਜ ਇੱਥੇ ਪ੍ਰਾਈਵੇਟ ਬੱਸ ਤੇ ਮਿਨੀ ਬਸ ਅਪਰੇਟਰਾਂ ਨੇ ਹੜਤਾਲ ਕੀਤੀ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਔਰਤਾਂ ਦੇ ਮੁਫ਼ਤ ਸਫਰ ਕਾਰਨ ਹੋ ਰਹੇ ਘਾਟੇ ਦੀ ਪੂਰਤੀ ਕਰਨ, ਮੋਟਰ ਵਾਹਨ ਕਰ ਜਮ੍ਹਾਂ ਕਰਵਾਉਣ ਲਈ ਕੋਡਿੰਗ ਦੀ ਪ੍ਰਕਿਰਿਆ ਦਾ ਹੱਲ ਲੱਭਣ, ਮੋਟਰ ਨੀਤੀ ਦੇ ਅਨੁਸਾਰ ਸਮਾਂ ਸਾਰਨੀ ਬਣਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਬੱਸ ਅਪਰੇਟਰਾਂ ਤੇ ਮਿਨੀ ਬੱਸ ਅਪਰੇਟਰਾਂ ਨੇ ਅੱਜ ਚੱਕਾ ਜਾਮ ਕੀਤਾ। ਪ੍ਰਾਈਵੇਟ ਬੱਸਾਂ ਦੀ ਹੜਤਾਲ ਕਾਰਨ ਸਵਾਰੀਆਂ ਨੂੰ ਇੱਕ ਤੋਂ ਦੂਜੀ ਥਾਂ ਜਾਣ ’ਚ ਭਾਰੀ ਮੁਸ਼ਕਲ ਆਈ। ਸਰਕਾਰੀ ਬੱਸ ਸਹੂਲਤ ਨਾਮਾਤਰ ਹੋਣ ਕਰਕੇ ਖਾਸ ਕਰਕੇ ਪਿੰਡਾਂ ਵਿੱਚ ਯਾਤਰੀਆਂ ਨੂੰ ਖੱਜਲ ਖੁਆਰੀ ਹੋਈ। ਬੱਸ ਸੰਚਾਲਕਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 14 ਅਗਸਤ ਤੱਕ ਸਾਰੀਆਂ ਬੱਸਾਂ ’ਤੇ ਕਾਲੇ ਝੰਡੇ ਲਹਿਰਾਏ ਜਾਣਗੇ।

ਆਦਮਪੁਰ ਦੋਆਬਾ (ਜਲੰਧਰ) (ਹਤਿੰਦਰ ਮਹਿਤਾ): ਜਲੰਧਰ ਦੇ ਬੱਸ ਸਟੈਂਡ ਦੇ ਹਰੇਕ ਐਂਟਰੀ ਪੁਆਇੰਟ ’ਤੇ ਬੱਸ ਅਪਰੇਟਰਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਾਅਰੇਬਾਜੀ ਕੀਤੀ। ਅਪਰੇਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੀਤੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਹੋਈ ਸੀ ਜਿਸ ਵਿੱਚ ਉਨ੍ਹਾਂ ਨੂੰ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਦੇ ਮੁਫ਼ਤ ਸਫਰ ਕਾਰਨ ਨਿੱਜੀ ਬੱਸਾਂ ਨੂੰ ਹੋ ਰਹੇ ਘਾਟੇ ਤੋਂ ਜਾਣੂ ਕਰਵਾਇਆ ਗਿਆ ਸੀ। ਬੱਸ ਅਪਰੇਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਹ ਆਪਣੀ ਗੱਲ ਤੋਂ ਮੁਨਕਰ ਹੋ ਗਏ ਹਨ। ਬੱਸ ਅਪਰੇਟਰਾਂ ਦਾ ਕਹਿਣਾ ਹੈ ਕਿ 10 ਅਗਸਤ ਤੋਂ ਸਾਰੀਆਂ ਨਿੱਜੀ ਬੱਸਾਂ ’ਤੇ ਕਾਲੇ ਝੰਡੇ ਲਗਾ ਕੇ ਬੱਸਾਂ ਚਲਾਈਆਂ ਜਾਣਗੀਆਂ ਅਤੇ 14 ਅਗਸਤ ਨੂੰ ਇਕ ਨਿੱਜੀ ਬੱਸ ਨੂੰ ਰੋਸ ਵਜੋਂ ਸਾੜਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਨਵੀਂ ਸੰਸਦੀ ਇਮਾਰਤ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀ’ ਪਲ: ਮੋਦੀ

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੇਸ

ਸੰਸਦ ਵੱਲ ਮਾਰਚ ਕਰ ਰਹੇ ਪਹਿਲਵਾਨਾਂ ਖ਼ਿਲਾਫ਼ ਕੇਸ

ਦਿੱਲੀ ਪੁਲੀਸ ਨੇ ਜੰਤਰ ਮੰਤਰ ’ਤੇ ਧਰਨੇ ਵਾਲੀ ਥਾਂ ਖਾਲੀ ਕਰਵਾਈ

ਪਹਿਲਵਾਨਾਂ ਦੀ ਹਮਾਇਤ ’ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ

ਪਹਿਲਵਾਨਾਂ ਦੀ ਹਮਾਇਤ ’ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ

ਗਾਜ਼ੀਪੁਰ ਬਾਰਡਰ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤਾ ਧਰਨਾ

ਸ਼ਹਿਰ

View All