ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋ ਦਿਨਾਂ ਪਹਿਲਾਂ ਰੱਖਿਆ ਸਟੇਡੀਅਮ ਦਾ ਨੀਂਹ ਪੱਥਰ ਗਾਇਬ

ਸਰਪੰਚ ਨੇ ਸ਼ਰਾਰਤੀ ਅਨਸਰ ਦੀ ਕਾਰਵਾੲੀ ਦੱਸੀ
ਨੀਂਹ ਪੱਥਰ ਦੀਆਂ ਉਖੜੀਆਂ ਪਈਆਂ ਇੱਟਾਂ।
Advertisement
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਭੋਆ ਵਿਧਾਨ ਸਭਾ ਹਲਕੇ ਅੰਦਰ ਪਿੰਡ ਸਿਹੋੜਾ ਕਲਾਂ ਵਿਖੇ 9 ਤਰੀਕ ਨੂੰ ਸਟੇਡੀਅਮ ਦੇ ਰੱਖੇ ਗਏ ਨੀਂਹ ਪੱਥਰ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਸਰਪੰਚ ਵੱਲੋਂ ਇਸ ਨੂੰ ਕਿਸੇ ਸ਼ਰਾਰਤੀ ਅਨਸਰ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨੀਂਹ ਪੱਥਰ ਰੱਖਣ ਸਮੇਂ ਮੰਤਰੀ ਲਾਲ ਚੰਦ ਨੇ ਕਿਹਾ ਸੀ ਕਿ ਇਸ ਸਟੇਡੀਅਮ ਦੇ ਨਿਰਮਾਣ ’ਤੇ 30 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਜਲਦੀ ਹੀ ਮੁਕੰਮਲ ਕਰਕੇ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਹਾਲਾਂਕਿ, ਕਿਸੇ ਨੇ ਵੀ ਇਸ ਨੀਂਹ ਪੱਥਰ ਦੇ ਗਾਇਬ ਹੋਣ ਬਾਰੇ ਪੁਲੀਸ ਨੂੰ ਸੂਚਿਤ ਨਹੀਂ ਕੀਤਾ।

ਇਸ ਮਾਮਲੇ ਸਬੰਧੀ ਤਾਰਾਗੜ੍ਹ ਪੁਲੀਸ ਸਟੇਸ਼ਨ ਦੇ ਇੰਚਾਰਜ ਅੰਗਰੇਜ਼ ਸਿੰਘ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਨੀਂਹ ਪੱਥਰ ਦੇ ਚੋਰੀ ਹੋਣ ਅਤੇ ਕੰਧ ਤੋੜਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਜੇਕਰ ਕਿਸੇ ਨੇ ਇਹ ਨੀਂਹ ਪੱਥਰ ਚੋਰੀ ਕੀਤਾ ਹੈ, ਤਾਂ ਉਸ ਵਿਰੁੱਧ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

ਪਿੰਡ ਦੇ ਸਰਪੰਚ ਸੁਰਿੰਦਰ ਸ਼ਾਹ ਦਾ ਕਹਿਣਾ ਸੀ ਕਿ ਅਸਲ ਵਿੱਚ ਗਰਾਊਂਡ ਵਿੱਚ ਚਾਰ-ਪੰਜ ਪਿੰਡਾਂ ਦੇ ਲੜਕੇ ਰੋਜ਼ਾਨਾ ਦੌੜਨ ਦੀ ਪ੍ਰੈਕਟਿਸ ਕਰਨ ਆਉਂਦੇ ਹਨ। ਉਨ੍ਹਾਂ ਵਿੱਚੋਂ ਕਿਸੇ ਨੇ ਸ਼ਰਾਰਤ ਕਰ ਦਿੱਤੀ ਅਤੇ ਦੀਵਾਰ ਗਿੱਲੀ ਹੋਣ ਕਾਰਨ ਇੱਟਾਂ ਉਖਾੜ ਦਿੱਤੀਆਂ ਅਤੇ ਨੀਂਹ ਪੱਥਰ ਉਥੇ ਹੀ ਰੱਖ ਦਿੱਤਾ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਨੀਂਹ ਪੱਥਰ ਉੱਖੜਿਆ ਪਿਆ ਹੈ ਤੇ ਦੀਵਾਰ ਡਿੱਗੀ ਪਈ ਹੈ ਤਾਂ ਉਨ੍ਹਾਂ ਉਸ ਨੀਂਹ ਪੱਥਰ ਵਾਲੀ ਪਲੇਟ ਨੂੰ ਸੰਭਾਲ ਕੇ ਸੁਰੱਖਿਅਤ ਰਖਵਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਸਟੇਡੀਅਮ ਦਾ ਕੰਮ ਚੱਲੇਗਾ ਤਾਂ ਉਸ ਵਕਤ ਪੱਕੀ ਦੀਵਾਰ ਬਣਾ ਕੇ ਉਸ ਵਿੱਚ ਨੀਂਹ ਪੱਥਰ ਵਾਲੀ ਉਕਤ ਪਲੇਟ ਲਗਾ ਦਿੱਤੀ ਜਾਵੇਗੀ।

 

 

Advertisement
Show comments