ਦੋ ਦਿਨਾਂ ਪਹਿਲਾਂ ਰੱਖਿਆ ਸਟੇਡੀਅਮ ਦਾ ਨੀਂਹ ਪੱਥਰ ਗਾਇਬ
ਇਸ ਮਾਮਲੇ ਸਬੰਧੀ ਤਾਰਾਗੜ੍ਹ ਪੁਲੀਸ ਸਟੇਸ਼ਨ ਦੇ ਇੰਚਾਰਜ ਅੰਗਰੇਜ਼ ਸਿੰਘ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਨੀਂਹ ਪੱਥਰ ਦੇ ਚੋਰੀ ਹੋਣ ਅਤੇ ਕੰਧ ਤੋੜਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ। ਜੇਕਰ ਕਿਸੇ ਨੇ ਇਹ ਨੀਂਹ ਪੱਥਰ ਚੋਰੀ ਕੀਤਾ ਹੈ, ਤਾਂ ਉਸ ਵਿਰੁੱਧ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਦੇ ਸਰਪੰਚ ਸੁਰਿੰਦਰ ਸ਼ਾਹ ਦਾ ਕਹਿਣਾ ਸੀ ਕਿ ਅਸਲ ਵਿੱਚ ਗਰਾਊਂਡ ਵਿੱਚ ਚਾਰ-ਪੰਜ ਪਿੰਡਾਂ ਦੇ ਲੜਕੇ ਰੋਜ਼ਾਨਾ ਦੌੜਨ ਦੀ ਪ੍ਰੈਕਟਿਸ ਕਰਨ ਆਉਂਦੇ ਹਨ। ਉਨ੍ਹਾਂ ਵਿੱਚੋਂ ਕਿਸੇ ਨੇ ਸ਼ਰਾਰਤ ਕਰ ਦਿੱਤੀ ਅਤੇ ਦੀਵਾਰ ਗਿੱਲੀ ਹੋਣ ਕਾਰਨ ਇੱਟਾਂ ਉਖਾੜ ਦਿੱਤੀਆਂ ਅਤੇ ਨੀਂਹ ਪੱਥਰ ਉਥੇ ਹੀ ਰੱਖ ਦਿੱਤਾ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਨੀਂਹ ਪੱਥਰ ਉੱਖੜਿਆ ਪਿਆ ਹੈ ਤੇ ਦੀਵਾਰ ਡਿੱਗੀ ਪਈ ਹੈ ਤਾਂ ਉਨ੍ਹਾਂ ਉਸ ਨੀਂਹ ਪੱਥਰ ਵਾਲੀ ਪਲੇਟ ਨੂੰ ਸੰਭਾਲ ਕੇ ਸੁਰੱਖਿਅਤ ਰਖਵਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਸਟੇਡੀਅਮ ਦਾ ਕੰਮ ਚੱਲੇਗਾ ਤਾਂ ਉਸ ਵਕਤ ਪੱਕੀ ਦੀਵਾਰ ਬਣਾ ਕੇ ਉਸ ਵਿੱਚ ਨੀਂਹ ਪੱਥਰ ਵਾਲੀ ਉਕਤ ਪਲੇਟ ਲਗਾ ਦਿੱਤੀ ਜਾਵੇਗੀ।
