ਪੈਦਲ ਯਾਤਰਾ ਅੱਜ ਹਰਚੋਵਾਲ ਠਹਿਰੇਗੀ
ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਖੱਡਿਆਲਾ ਸੈਣੀਆਂ ਤੋਂ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਜਾਣ ਵਾਲੀ ਸਾਲਾਨਾ ਪੈਦਲ ਯਾਤਰਾ ਦਾ ਹਰਚੋਵਾਲ ਵਿੱਚ 2 ਮਾਰਚ ਨੂੰ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ। ਆਲ...
Advertisement
ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਖੱਡਿਆਲਾ ਸੈਣੀਆਂ ਤੋਂ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਜਾਣ ਵਾਲੀ ਸਾਲਾਨਾ ਪੈਦਲ ਯਾਤਰਾ ਦਾ ਹਰਚੋਵਾਲ ਵਿੱਚ 2 ਮਾਰਚ ਨੂੰ ਪਹੁੰਚਣ ’ਤੇ ਸਵਾਗਤ ਕੀਤਾ ਜਾਵੇਗਾ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਰਿਆੜ ਤੇ ਗੁਰੂ ਨਾਨਕ ਦਰਬਾਰ ਵੱਡਾ ਗੁਰਦੁਆਰਾ ਸਾਹਿਬ ਹਰਚੋਵਾਲ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਦੇ ਰਾਤ ਠਹਿਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਪੈਦਲ ਯਾਤਰਾ 2 ਮਾਰਚ ਨੂੰ ਬਿਆਸ ਦਰਿਆ ਪਾਰ ਗੁਰੂ ਨਾਨਕ ਦਰਬਾਰ ਵੱਡਾ ਗੁਰਦੁਆਰਾ ਹਰਚੋਵਾਲ ਪਹੁੰਚ ਕੇ ਰਾਤ ਸਮੇਂ ਅਰਾਮ ਕਰੇਗੀ ਤੇ ਅਗਲੇ ਦਿਨ ਰਵਾਨਾ ਹੋਵੇਗੀ।
Advertisement
Advertisement
Advertisement
×

