ਕਿਸਾਨ ਜਥੇਬੰਦੀ ਨੇ ਬੈਂਕ ਦਾ ਕਰੋੜਾਂ ਰੁਪਏ ਦਾ ਘਪਲਾ ਉਜਾਗਰ ਕੀਤਾ : The Tribune India

ਕਿਸਾਨ ਜਥੇਬੰਦੀ ਨੇ ਬੈਂਕ ਦਾ ਕਰੋੜਾਂ ਰੁਪਏ ਦਾ ਘਪਲਾ ਉਜਾਗਰ ਕੀਤਾ

ਕਿਸਾਨ ਜਥੇਬੰਦੀ ਨੇ ਬੈਂਕ ਦਾ ਕਰੋੜਾਂ ਰੁਪਏ ਦਾ ਘਪਲਾ ਉਜਾਗਰ ਕੀਤਾ

ਬੈਂਕ ਸਾਹਮਣੇ ਧਰਨਾ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ।

ਗੁਰਬਖਸ਼ਪੁਰੀ
ਤਰਨ ਤਾਰਨ, 30 ਸਤੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ੋਨ ਬਾਬਾ ਦੀਪ ਸਿੰਘ ਇਕਾਈ ਨੇ ‘ਤਰਨ ਤਾਰਨ ਸੈਂਟਰਲ ਕੋਆਪ੍ਰੇਟਿਵ ਬੈਂਕ’ ਦੀ ਦੋਬੁਰਜੀ ਸ਼ਾਖਾ ਵੱਲੋਂ ਬੀਤੇ ਕਈ ਸਾਲਾਂ ਦੌਰਾਨ ਖ਼ਪਤਕਾਰਾਂ ਨਾਲ ਕੀਤੇ ਕਰੋੜਾਂ ਰੁਪਏ ਦੇ ਘਪਲਿਆਂ ਦਾ ਪਰਦਾਫਾਸ਼ ਕੀਤਾ ਹੈ।

ਜਾਣਕਾਰੀ ਅਨੁਸਾਰ ਬੈਂਕ ਅਧਿਕਾਰੀਆਂ ਵੱਲੋਂ ਖ਼ਪਤਕਾਰਾਂ ਨਾਲ ਕੀਤੇ ਜਾ ਰਹੇ ਧੱਕੇ ਦੇ ਵਿਰੋਧ ਵਿੱਚ ਪਿਛਲੇ ਚਾਰ ਦਿਨਾਂ ਤੋਂ ਜਥੇਬੰਦੀ ਨੇ ਬੈਂਕ ਦੀ ਦੋਬੁਰਜੀ ਸ਼ਾਖਾ ਸਾਹਮਣੇ ਪੱਕਾ ਮੋਰਚਾ ਲਾਇਆ ਹੋਇਆ ਹੈ। ਕਿਸਾਨ ਆਗੂਆਂ ਕਿਹਾ ਕਿ ਬੈਂਕ ਵਿੱਚ ਅਜਿਹੇ ਕਈ ਖਾਤਿਆਂ ’ਚ ਲੈਣ-ਦੇਣ ਹੋ ਰਿਹਾ ਹੈ, ਜਿਨ੍ਹਾਂ ਦੇ ਧਾਰਕ ਕਿਸਾਨ 10 ਤੋਂ 20 ਸਾਲ ਪਹਿਲਾਂ ਮਰ ਚੁੱਕੇ ਹਨ। ਇਸ ਤੋਂ ਇਲਾਵਾ ਬੈਂਕ ’ਚ ਖਾਤੇ ਬੰਦ ਕਰਵਾ ਗਏ ਖਪਤਕਾਰ ਅਤੇ ਕਰਜ਼ਿਆਂ ਦੀ ਅਦਾਇਗੀ ਕਰਕੇ ਐੱਨਓਸੀ ਲੈ ਗਏ ਖ਼ਪਤਕਾਰਾਂ ਦੇ ਖਾਤੇ ਵੀ ਹਾਲੇ ਤੱਕ ਬੈਂਕ ਵਿੱਚ ਚੱਲ ਰਹੇ ਹਨ।

ਆਗੂਆਂ ਨੇ ਦੱਸਿਆ ਕਿ ਬੈਂਕ ਵੱਲੋਂ ਇਕੱਲੇ ਗੋਹਲਵੜ੍ਹ ਦੇ ਹੀ ਕਿਸਾਨਾਂ ਨਾਲ ਢਾਈ ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ ਹੈ, ਜਦਕਿ ਇਸ ਤੋਂ ਇਲਾਵਾ ਇਲਾਕੇ ਦੇ ਪਿੰਡ ਪੰਡੋਰੀ ਸਿੱਧਵਾਂ, ਬਾਲਾ ਚੱਕ, ਪੰਡੋਰੀ ਰਨ ਸਿੰਘ, ਕੋਟ ਦੌਸੰਧੀ ਮੱਲ ਆਦਿ ਦੇ ਲਗਪਗ 250 ਕਿਸਾਨਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਸਹਿਕਾਰਤਾ ਵਿਭਾਗ ਨੇ ਜਾਂਚ ਮੁਕੰਮਲ ਕੀਤੀ: ਡਿਪਟੀ ਰਜਿਸਟਰਾਰ

ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਜਸਪਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਬੈਂਕ ਵਿੱਚ ਹੋਏ ਘਪਲਿਆਂ ਦੀ ਪੜਤਾਲ ਕਰ ਲਈ ਹੈ ਤੇ ਵਿਭਾਗ ਵੱਲੋਂ ਇਸ ਸਬੰਧੀ ਪੁਲੀਸ ਨੂੰ ਕੇਸ ਦਰਜ ਕਰਵਾਉਣ ਦੀ ਵੀ ਤਿਆਰੀ ਹੈ। ਅਧਿਕਾਰੀ ਨੇ ਕਿਹਾ ਕਿ ਬੀਤੇ ਕਈ ਸਾਲਾਂ ਦਾ ਰਿਕਾਰਡ ਨਾ ਹੋਣ ਕਾਰਨ ਮੁਸ਼ਕਲ ਆ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All