DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੀ ਐੱਨ ਡੀ ਯੂ ’ਚ ‘ਜਸ਼ਨ-2026’ ਦੀਆਂ ਰੌਣਕਾਂ

ਦਸਮੇਸ਼ ਆਡੀਟੋਰੀਅਮ ’ਚ ਵੈਸਟਰਨ ਡਾਂਸ ਖਿੱਚ ਦਾ ਕੇਂਦਰ ਰਿਹਾ

  • fb
  • twitter
  • whatsapp
  • whatsapp
featured-img featured-img
ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ।
Advertisement

ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਚੱਲ ਰਹੇ ਤਿੰਨ ਰੋਜ਼ਾ ਅੰਤਰ-ਵਿਭਾਗੀ ਸੱਭਿਆਚਾਰਕ ਮੇਲੇ ‘ਜਸ਼ਨ-2026’ ਦੇ ਦੂਜੇ ਦਿਨ ਵਿਦਿਆਰਥੀਆਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਥੀਏਟਰ, ਵਿਜ਼ੂਅਲ ਆਰਟਸ ਅਤੇ ਰਚਨਾਤਮਕ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ। ਡੀਨ ਵਿਦਿਆਰਥੀ ਭਲਾਈ ਪ੍ਰੋ. ਸਤਨਾਮ ਸਿੰਘ ਦਿਓਲ ਨੇ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿੱਚ ਹੋਏ ਵੈਸਟਰਨ ਗਰੁੱਪ ਡਾਂਸ, ਮਿਮਿਕਰੀ ਅਤੇ ‘ਨੌਟੰਕੀ’ ਦੇ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿੱਚ ਸੰਗੀਤਕ ਮੁਕਾਬਲੇ ਅਤੇ ਸ਼ਾਰਟ ਫਿਲਮ ਮੇਕਿੰਗ ਕਰਵਾਈ ਗਈ, ਜਦਕਿ ਸੰਗਤ ਹਾਲ ਵਿੱਚ ਰੰਗੋਲੀ, ਪੇਂਟਿੰਗ ਅਤੇ ਕੋਲਾਜ ਮੇਕਿੰਗ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਸੋਚ ਦਾ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਪ੍ਰਸ਼ਾਸਨ ਅਨੁਸਾਰ ਅਜਿਹੇ ਮੰਚ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਅਤੇ ਪੰਜਾਬੀ ਵਿਰਾਸਤ ਨੂੰ ਸੰਭਾਲਣ ਲਈ ਅਹਿਮ ਹਨ। ਮੇਲੇ ਦੀ ਸਮਾਪਤੀ 4 ਅਪਰੈਲ ਨੂੰ ਹੋਵੇਗੀ।

Advertisement
Advertisement
×