ਰੱਖੜ ਪੁੰਨਿਆ ਮੇਲੇ ’ਤੇ ਵੀ ਦਿਸਿਆ ਕੋਵਿਡ ਦਾ ਅਸਰ

ਬਹੁਤ ਘੱਟ ਗਿਣਤੀ ਵਿੱਚ ਨਤਮਸਤਕ ਹੋਣ ਪਹੁੰਚੀ ਸੰਗਤ; ਪਾਬੰਦੀਆਂ ਕਾਰਨ ਨਹੀਂ ਹੋਈਆਂ ਸਿਆਸੀ ਕਾਨਫ਼ਰੰਸਾਂ

ਰੱਖੜ ਪੁੰਨਿਆ ਮੇਲੇ ’ਤੇ ਵੀ ਦਿਸਿਆ ਕੋਵਿਡ ਦਾ ਅਸਰ

ਗੁਰਦੁਆਰੇ ਅੰਦਰ ਘੱਟ ਗਿਣਤੀ ਸੰਗਤ ਦੀ ਆਮਦ ਦੀ ਝਲਕ।

ਦਵਿੰਦਰ ਸਿੰਘ ਭੰਗੂ

ਰਈਆ, 3 ਅਗਸਤ

ਬਾਬਾ ਬਕਾਲਾ ਦਾ ਰੱਖੜ ਪੁੰਨਿਆ ਦਾ ਮੇਲਾ ਜਿੱਥੇ ਹਰ ਸਾਲ ਅੱਜ ਦੇ ਦਿਨ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕਾਨਫ਼ਰੰਸਾਂ ਕਰ ਕੇ ਆਪੋ-ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਉੱਥੇ ਇਸ ਵਾਰ ਕੋਵਿਡ-19 ਕਾਰਨ ਪ੍ਰਸ਼ਾਸਨ ਵੱਲੋ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਸੁੰਨ ਪਸਰੀ ਨਜ਼ਰ ਆ ਰਹੀ ਸੀ ਅਤੇ ਗੁਰਦੁਆਰੇ ਵਿੱਚ ਵੀ ਕਾਫੀ ਘੱਟ ਗਿਣਤੀ ਸੰਗਤ ਨਜ਼ਰ ਆ ਰਹੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਬਕਾਲਾ ਸਾਹਿਬ ਵਿੱਚ ਰੱਖੜ ਪੁੰਨਿਆ ਮੇਲੇ ’ਤੇ ਜਿੱਥੇ ਸੱਤਾਧਾਰੀ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਆਮ ਆਦਮੀ ਪਾਰਟੀ, ਲੋਕ ਇਨਸਾਫ਼ ਪਾਰਟੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕਾਨਫ਼ਰੰਸਾਂ ਕਰ ਕੇ ਪਿੰਡਾਂ ਦੇ ਲੋਕਾਂ ਦੇ ਇਕੱਠ ਕਰਨ ਲਈ ਪੂਰੀ ਜ਼ੋਰ-ਅਜ਼ਮਾਈ ਕੀਤੀ ਜਾਂਦੀ ਸੀ ਊੱਥੇ ਹੀ ਇਸ ਵਾਰ ਕੋਵਿਡ-19 ਕਾਰਨ ਅਤੇ ਪ੍ਰਸ਼ਾਸਨ ਵੱਲੋਂ ਵਰਤੀ ਗਈ ਸਖ਼ਤੀ ਕਾਰਨ ਕੋਈ ਕਾਨਫ਼ਰੰਸ ਨਹੀਂ ਹੋ ਸਕੀ। ਇੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਵੱਲੋਂ ਵੀ ਆਪਣੀਆਂ ਮੰਗਾਂ ਮਨਵਾਊਣ ਲਈ ਸਰਕਾਰ ਵਿਰੋਧੀ ਮੁਜ਼ਾਹਰੇ ਕਰਨ ਵਾਸਤੇ ਇਸ ਮੇਲੇ ਨੂੰ ਚੁਣਿਆ ਜਾਂਦਾ ਸੀ। ਐਤਕੀਂ ਮੇਲੇ ਵਿੱਚ ਸੰਗਤ ਕਾਫੀ ਘੱਟ ਹੋਣ ਕਾਰਨ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ। ਗੁਰਦੁਆਰਾ ਤਪ ਅਸਥਾਨ ਸ੍ਰੀ ਗੁਰੂ ਤੇਗ਼ ਬਹਾਦਰ ਵਿਖੇ ਜਿੱਥੇ ਸੰਗਤ ਦੀ ਭਾਰੀ ਆਮਦ ਹੁੰਦੀ ਸੀ ਊੱਥੇ ਅੱਜ ਬਹੁਤ ਹੀ ਘੱਟ ਸੰਗਤ ਨਤਮਸਤਕ ਹੋਣ ਲਈ ਪੁੱਜੀ। ਮੇਲੇ ਦੇ ਮੱਦੇਨਜ਼ਰ ਹਰ ਸਾਲ ਕਈ-ਕਈ ਦਿਨ ਪਹਿਲਾਂ ਸਰਕਸ ਅਤੇ ਕਈ ਤਰ੍ਹਾਂ ਦੇ ਸ਼ੋਅ, ਮਠਿਆਈ ਦੀਆਂ ਦੁਕਾਨਾਂ ਤੇ ਹੋਰ ਬਾਜ਼ਾਰ ਸੱਜ ਜਾਂਦਾ ਸੀ ਪਰ ਇਸ ਵਾਰ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All