DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ

ਨਗਰ ਨਿਗਮ ਨੇ ਅੱਜ ਸੈਕਟਰ 43 ਸਕੂਟਰ/ਮੋਟਰਸਾਈਕਲ ਮਾਰਕੀਟ ਅਤੇ ਸੈਕਟਰ 26 ਦੀ ਆਊਟਰ ਮੰਡੀ ਵਾਲ਼ੀ ਜ਼ਮੀਨ ’ਤੇ ਅਣ-ਅਧਿਕਾਰਤ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ। ਸੈਕਟਰ 43 ਦੀ ਸਕੂਟਰ ਅਤੇ ਮੋਟਰਸਾਈਕਲ ਮੁਰੰਮਤ ਮਾਰਕੀਟ ਵਿੱਚ ਟੀਮ ਨੂੰ ਕਈ ਮੋਟਰਸਾਈਕਲ ਅਤੇ ਸਕੂਟਰ ਮਿਲੇ...

  • fb
  • twitter
  • whatsapp
  • whatsapp
Advertisement

ਨਗਰ ਨਿਗਮ ਨੇ ਅੱਜ ਸੈਕਟਰ 43 ਸਕੂਟਰ/ਮੋਟਰਸਾਈਕਲ ਮਾਰਕੀਟ ਅਤੇ ਸੈਕਟਰ 26 ਦੀ ਆਊਟਰ ਮੰਡੀ ਵਾਲ਼ੀ ਜ਼ਮੀਨ ’ਤੇ ਅਣ-ਅਧਿਕਾਰਤ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ।

ਸੈਕਟਰ 43 ਦੀ ਸਕੂਟਰ ਅਤੇ ਮੋਟਰਸਾਈਕਲ ਮੁਰੰਮਤ ਮਾਰਕੀਟ ਵਿੱਚ ਟੀਮ ਨੂੰ ਕਈ ਮੋਟਰਸਾਈਕਲ ਅਤੇ ਸਕੂਟਰ ਮਿਲੇ ਜੋ ਅਣ-ਅਧਿਕਾਰਤ ਤੌਰ ’ਤੇ ਨਿਗਮ ਦੀ ਜ਼ਮੀਨ ’ਤੇ ਖੜ੍ਹੇ ਸਨ। ਇਸ ਵਿਰੁੱਧ ਕਾਰਵਾਈ ਕਰਦੇ ਹੋਏ ਟੀਮ ਨੇ 10 ਮੋਟਰਸਾਈਕਲ ਜ਼ਬਤ ਕੀਤੇ।

Advertisement

ਸੈਕਟਰ 26 ਆਊਟਰ ਮੰਡੀ ਵਿੱਚ ਕਾਰਵਾਈ ਦੌਰਾਨ ਐਨਫੋਰਸਮੈਂਟ ਟੀਮ ਨੂੰ ਤਰਬੂਜ਼ ਵੇਚਣ ਵਾਲੇ ਟਰੱਕ ਅਤੇ ਨਗਰ ਨਿਗਮ ਦੀ ਜ਼ਮੀਨ ’ਤੇ ਬਿਨਾਂ ਇਜਾਜ਼ਤ ਦੇ ਰੇਹੜੀਆਂ ਚਲਾਉਣ ਵਾਲੇ ਵਿਕਰੇਤਾ ਮਿਲੇ। ਟੀਮ ਨੇ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਤਰਬੂਜ਼ਾਂ ਨਾਲ ਭਰੇ ਤਿੰਨ ਟਰੱਕ ਅਤੇ ਨੌਂ ਰੇਹੜੀਆਂ ਜ਼ਬਤ ਕੀਤੀਆਂ।

Advertisement

ਨਗਰ ਨਿਗਮ ਦੀ ਜ਼ਮੀਨ ਦੇ ਕਬਜ਼ੇ ਅਤੇ ਅਣਅਧਿਕਾਰਤ ਵਰਤੋਂ ਖ਼ਿਲਾਫ਼ ਮੁਹਿੰਮ ਦੌਰਾਨ ਉਲੰਘਣਾ ਕਰਨ ਵਾਲਿਆਂ ਨੂੰ 25 ਚਲਾਨ ਜਾਰੀ ਕੀਤੇ ਗਏ। ਇਹ ਕਾਰਵਾਈ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ, ਜਨਤਕ ਸਹੂਲਤ ਬਣਾਈ ਰੱਖਣ ਅਤੇ ਸਰਕਾਰੀ ਜ਼ਮੀਨ ’ਤੇ ਗੈਰ-ਕਾਨੂੰਨੀ ਕਬਜ਼ੇ ਨੂੰ ਰੋਕਣ ਲਈ ਕੀਤੀ ਗਈ।

Advertisement
×