ਭਾਜਪਾ ਪ੍ਰਧਾਨ ਦੇ ਉਮੀਦਵਾਰ ਬਣਨ ਨਾਲ ਮੁਕਾਬਲਾ ਰੋਚਕ ਬਣਿਆ

ਭਾਜਪਾ ਪ੍ਰਧਾਨ ਦੇ ਉਮੀਦਵਾਰ ਬਣਨ ਨਾਲ ਮੁਕਾਬਲਾ ਰੋਚਕ ਬਣਿਆ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ।

ਐੱਨਪੀ. ਧਵਨ

ਪਠਾਨਕੋਟ, 24 ਜਨਵਰੀ

ਭਾਜਪਾ ਵੱਲੋਂ ਪਠਾਨਕੋਟ ਤੋਂ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਮੀਦਵਾਰ ਐਲਾਨਣ ਨਾਲ ਇਹ ਸੀਟ ਵਿਸ਼ੇਸ਼ ਖਿੱਚ ਦਾ ਕਾਰਨ ਬਣ ਗਈ ਹੈ। ਅਸ਼ਵਨੀ ਸ਼ਰਮਾ ਨੇ ਉਮੀਦਵਾਰ ਬਣਦੇ ਸਾਰ ਹੀ ਕਾਂਗਰਸ ਦੇ ਉਮੀਦਵਾਰ ਅਮਿਤ ਵਿੱਜ ਉਪਰ ਤਿੱਖੇ ਹਮਲੇ ਕੀਤੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਿੱਜ ਇਹ ਕਹਿ ਰਹੇ ਹਨ ਕਿ ਉਨ੍ਹਾਂ ਆਪਣੇ ਕਾਰਜਕਾਲ ਵਿੱਚ ਸ਼ਹਿਰ ਦਾ 450 ਕਰੋੜ ਨਾਲ ਰਿਕਾਰਡ ਤੋੜ ਵਿਕਾਸ ਕੀਤਾ ਹੈ। ਸ਼ਰਮਾ ਦਾ ਕਹਿਣਾ ਸੀ ਵਿੱਜ ਇਹ ਦੱਸਣ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਪਿਛਲੀ ਚੋਣ ਲੜੀ ਸੀ। ਉਹ ਦੱਸਣ ਕਿ 5 ਸਾਲਾਂ ਵਿੱਚ ਇਸ ਹਲਕੇ ਦੇ ਕਿੰਨੇ ਲੜਕੇ ਲੜਕੀਆਂ ਨੂੰ ਉਨ੍ਹਾਂ ਰੁਜ਼ਗਾਰ ਦਿਵਾਇਆ ਅਤੇ ਕੀ ਨਸ਼ਾ ਖਤਮ ਹੋ ਗਿਆ ਹੈ। ਅਮਿਤ ਵਿੱਜ ਨੇ ਇੰਡਸਟਰੀਅਲ ਗਰੋਥ ਸੈਂਟਰ ਵਿਖੇ ਪੈਪਸੀਕੋ ਪਲਾਂਟ ਤਾਂ ਸਥਾਪਿਤ ਕਰ ਦਿੱਤਾ ਪਰ ਜ਼ਿਲ੍ਹੇ ਦੇ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿਵਾਈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2012 ਤੋਂ ਲੈ ਕੇ 2017 ਤੱਕ ਉਨ੍ਹਾਂ ਪਠਾਨਕੋਟ ਨੂੰ ਇੱਕ ਵਿਸ਼ੇਸ਼ ਮੁਕਾਮ ਤੇ ਪਹੁੰਚਾਇਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All