DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਾਣਾ ਖਾਣ ਮਗਰੋਂ ਵਿਦਿਆਰਥਣਾਂ ਦੀ ਹਾਲਤ ਵਿਗੜੀ

ਇੱਥੋਂ ਦੇ ਮੈਰੀਟੋਰੀਅਸ ਸਕੂਲ ਦੇ ਹੋਸਟਲ ਵਿੱਚ ਰਹਿ ਰਹੀਆਂ ਵਿਦਿਆਰਥਣਾਂ ਦੀ ਹਾਲਤ ਐਤਵਾਰ ਰਾਤ ਮੈੱਸ ਦੀ ਰੋਟੀ ਖਾਣ ਤੋਂ ਮਗਰੋਂ ਵਿਗੜਨੀ ਸ਼ੁਰੂ ਹੋ ਗਈ । ਵਿਦਿਆਰਥਣਾਂ ਰੋਟੀ ਖਾਣ ਮਗਰੋਂ ਪੇਟ ਦਰਦ ਦੀ ਸ਼ਿਕਾਇਤ ਕਰਨ ਲੱਗੀਆਂ । ਅੱਠ ਵਿਦਿਆਰਥਣਾਂ ਨੂੰ ਤੁਰੰਤ...

  • fb
  • twitter
  • whatsapp
  • whatsapp
featured-img featured-img
ਵਿਦਿਆਰਥਣਾਂ ਦਾ ਹਾਲਚਾਲ ਪੁੱਛਦੇ ਹੋਏ ਐੱੱਸ ਡੀ ਐੱਮ ਅਨੁਪ੍ਰੀਤ ਕੌਰ।
Advertisement

ਇੱਥੋਂ ਦੇ ਮੈਰੀਟੋਰੀਅਸ ਸਕੂਲ ਦੇ ਹੋਸਟਲ ਵਿੱਚ ਰਹਿ ਰਹੀਆਂ ਵਿਦਿਆਰਥਣਾਂ ਦੀ ਹਾਲਤ ਐਤਵਾਰ ਰਾਤ ਮੈੱਸ ਦੀ ਰੋਟੀ ਖਾਣ ਤੋਂ ਮਗਰੋਂ ਵਿਗੜਨੀ ਸ਼ੁਰੂ ਹੋ ਗਈ । ਵਿਦਿਆਰਥਣਾਂ ਰੋਟੀ ਖਾਣ ਮਗਰੋਂ ਪੇਟ ਦਰਦ ਦੀ ਸ਼ਿਕਾਇਤ ਕਰਨ ਲੱਗੀਆਂ । ਅੱਠ ਵਿਦਿਆਰਥਣਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਾਜਨ ਨੇ ਦੱਸਿਆ ਕਿ ਸਕੂਲ ਵਿੱਚ ਪੰਜ ਸੌ ਤੋਂ ਵੱਧ ਵਿਦਿਆਰਥੀ ਹਨ ਅਤੇ ਸਾਰਿਆਂ ਨੂੰ ਇੱਕੋ ਜਿਹਾ ਭੋਜਨ ਦਿੱਤਾ ਜਾਂਦਾ ਹੈ। ਅਧਿਆਪਕ ਖ਼ੁਦ ਖਾਣਾ ਪਰੋਸਣ ਤੋਂ ਪਹਿਲਾਂ ਜਾਂਚ ਕਰਦੇ ਹਨ । ਐਤਵਾਰ ਰਾਤ ਨੂੰ ਖਾਣੇ ਦੌਰਾਨ, ਕੁਝ ਵਿਦਿਆਰਥਣਾਂ ਨੂੰ ਗੈਸ ਕਾਰਨ ਪੇਟ ਵਿੱਚ ਦਰਦ ਹੋਇਆ, ਅਤੇ ਉਨ੍ਹਾਂ ਦੀ ਹਾਲਤ ਦੇਖ ਕੇ ਦੂਜੀਆਂ ਵਿਦਿਆਰਥਣਾਂ ਵੀ ਡਰ ਗਈਆਂ। ਡਾ. ਆਕ੍ਰਿਤੀ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਉਲਟੀਆਂ, ਦਸਤ ਅਤੇ ਜ਼ੁਕਾਮ ਦੇ ਲੱਛਣ ਸਨ ਅਤੇ ਉਹ ਤਣਾਅਪੂਰਨ ਅਤੇ ਘਬਰਾਈਆਂ ਦਿਖਾਈ ਦੇ ਰਹੀਆਂ ਸਨ । ਕੁਝ ਵਿਦਿਆਰਥਣਾਂ ਨੂੰ ਥੋੜ੍ਹੀ ਦੇਰ ਬਾਅਦ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦ ਕਿ ਬਾਕੀਆਂ ਨੂੰ ਸੋਮਵਾਰ ਸ਼ਾਮ ਛੁੱਟੀ ਦਿੱਤੀ ਗਈ । ਦੱਸਿਆ ਗਿਆ ਹੈ ਕਿ ਇੱਕ ਦਿਨ ਪਹਿਲਾਂ ਵਿਦਿਆਰਥਣਾਂ ਨੂੰ ਆਇਰਨ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ ਸਨ ਜਿਸ ਕਾਰਨ ਉਨ੍ਹਾਂ ਦਾ ਪੇਟ ਖ਼ਰਾਬ ਹੋ ਸਕਦਾ ਹੈ। ਐੱਸ ਡੀ ਐੱਮ ਅਨੁਪ੍ਰੀਤ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਪਰਮਜੀਤ ਕੌਰ ਨੇ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਦੇ ਦੌਰੇ ਦੌਰਾਨ, ਇਹ ਖ਼ੁਲਾਸਾ ਹੋਇਆ ਕਿ ਵਿਦਿਆਰਥਣਾਂ ਹੁਣ ਪੂਰੀ ਤਰ੍ਹਾਂ ਠੀਕ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਭੋਜਨ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

Advertisement
Advertisement
×